اُ توں شروع ہون والے پنجابی لفظاں دے معنےਵ

ਦੇਖੋ, ਬਾਂਢ ਅਤੇ ਬਾਂਢਾ.


ਵਿ- ਪਰਦੇਸੀ। ੨. ਵਾਂਢੇ (ਕਿਨਾਰੇ) ਹੋਇਆ. ਵਿਯੋਗ ਵਾਲਾ, ਵਾਲੀ. "ਧਨ ਵਾਂਢੀ, ਪ੍ਰਿਯ ਦੇਸ ਨਿਵਾਸੀ." (ਮਲਾ ਅਃ ਮਃ ੧) "ਝੂਰਿ ਮਰਹੁ ਸੇ ਵਾਂਢੀਆ." (ਸੂਹੀ ਅਃ ਮਃ ੫)


ਸੰ. ਸੰਗ੍ਯਾ- ਵਮਨ. ਡਾਕੀ. ਕ਼ੈ.


ਦ੍ਵਿ. ਦੋ. ਦ੍ਵਿਤੀਯ. ਦੂਜਾ. "ਬਿਨੁ ਨਾਵੈ ਮੁਕਤਿ ਨ ਹੋਵਈ, ਵੇਖਹੁ ਕੋ ਵਿ ਉਪਾਇ." (ਗੂਜ ਮਃ ੩) ਦੂਜਾ ਯਤਨ. ਹੋਰ ਉਪਾਇ। ੨. ਸੰ. ਉਪ. ਇਹ ਸ਼ਬਦਾਂ ਦੇ ਮੁੱਢ ਲਗਕੇ ਵਿਸ਼ੇਸ, ਨਿਸ਼ਚਯ, ਰਹਿਤ, ਕਾਰਣ, ਥੋੜਾ, ਸ਼ੁੱਧਿ, ਗਤਿ ਆਦਿ ਅਰਥ ਦਿੰਦਾ ਹੈ, ਜੈਸੇ- ਵਿਗ੍ਯਾਨ, ਵਿਗਤ, ਵਿਚਿਤ੍ਰ, ਵਿਘਨ, ਵਿਨਯ, ਵਿਪਕ੍ਸ਼੍‍, ਵਿਪਥ, ਵਿਵਸ਼, ਵਿਵਾਦ ਆਦਿ। ੩. ਸੰਗ੍ਯਾ- ਅੰਨ। ੪. ਆਕਾਸ਼। ੫. ਨੇਤ੍ਰ.


ਸੰ. ਵ੍ਯ- ਸੰਗ੍ਯਾ- ਨਾਸ਼. ਕ੍ਸ਼੍ਯ। ੨. ਲਾਗਤ. ਖਰਚ.