اُ توں شروع ہون والے پنجابی لفظاں دے معنےਪ

ਸੰਗ੍ਯਾ- ਪਰਿਚਯ ਕਰਾਉਣ ਦੀ ਕ੍ਰਿਯਾ। ੨. ਦਿਲ ਬਹਿਲਾਉਣ ਦਾ ਕਰਮ। ੩. ਸੰਬੰਧੀ ਮੋਏ ਤੋਂ ਸ਼ੋਕਾਤੁਰ ਦਾ ਚਿੱਤ ਪਰਚਾਉਣ ਦੀ ਕ੍ਰਿਯਾ. ਮਾਤਮਪੁਰਸੀ. "ਤਾਂ ਲੋਕ ਪਰਚਾਵਣੀ ਨੂੰ ਆਵਣ." (ਜਸਾ)


ਵਿ- ਪਰਿਚਯ ਕਰਾਉਣ ਵਾਲਾ. ਦਿਲ ਬਹਿਲਾਉਣ ਵਾਲਾ। ੨. ਸੰਗ੍ਯਾ- ਪਰਿਚਯ ਦਾ ਭਾਵ. ਜਾਨਕਾਰੀ. ਵਾਕ਼ਫ਼ੀਯਤ। ੩. ਦਿਲ ਬਹਿਲਾਉਣ ਦਾ ਭਾਵ.


ਸੰ. ਪ੍ਰਾਚੀਨ. ਵਿ- ਪੁਰਾਣਾ. ਪੁਰਾਤਨ. "ਦੀਨਾਧੀਨ ਪਰਚੀਨ ਲਗ." (ਭਾਗੁ ਕ) ਪ੍ਰਾਚੀਨ ਕਾਲ ਤੋਂ ਦੀਨ ਅਤੇ ਅਧੀਨ ਹਾਂ.


ਸੰਗ੍ਯਾ- ਚੂਰ੍‍ਣ (ਆਟਾ) ਆਦਿ ਸਾਮਗ੍ਰੀ ਲੂਣ ਤੇਲ ਆਟਾ ਦਾਲ ਆਦਿ ਸਾਮਾਨ। ੨. ਭਾਵ- ਸ਼ੁਭਾਸ਼ੁਭ ਮਿਸ਼੍ਰਿਤ ਕਰਮ. "ਪੂਰਬਿ ਜਨਮਿ ਪਰਚੂਨ ਕਮਾਏ." (ਨਟ ਅਃ ਮਃ ੪)


ਸੰਗ੍ਯਾ- ਪਰਚੂਨ ਦਾ ਵਪਾਰ ਕਰਨ ਵਾਲਾ ਖ਼ੁਰਦਫ਼ਰੋਸ਼- ਦੇਖੋ, ਪਰਚੂਨ.


ਦੇਖੋ, ਪਰਚਉ. ਪਰਿਚਯ (ਅਭ੍ਯਾਸ) ਸੇ. "ਗੁਰਮੁਖਿ ਪਰਚੈ ਬੇਦਬੀਚਾਰੀ." (ਸਿਧਗੋਸਟਿ) ੨. ਪਰਿਚਯ (ਗ੍ਯਾਨ) ਦ੍ਵਾਰਾ. "ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ." (ਬਿਲਾ ਅਃ ਮਃ ੪)


ਦੇਖੋ, ਅਰਚੈ ਕੈ ਘਰਿ.