اُ توں شروع ہون والے پنجابی لفظاں دے معنےਲ

ਉਡਦੀ ਹੈ. "ਪਿਰ ਬਾਝੜਿਅਹੁ ਮੇਰੇ ਪਿਆਰੇ, ਆਙਣਿ ਧੂੜਿ ਲੁਤੇ." (ਆਸਾ ਛੰਤ ਮਃ ੪) ਇਸ ਦਾ ਮੂਲ ਸੰਸਕ੍ਰਿਤ ਸ਼ਬਦ "ਲਪਿਤ" ਹੈ, ਜਿਸ ਦਾ ਅਰਥ ਹੈ ਸਾਂ ਸਾਂ- ਭਾਂ ਭਾਂ ਕਰਨਾ. ਘੱਟੇ ਦੇ ਵਾ ਵਰੋਲੇ ਉਡਦੇ ਹਨ। ੨. ਲਿਪ੍ਤ ਹੋਏ. ਭਰੇ ਪਏ. ਅੱਟੇ ਹੋਏ.


ਸੰਗ੍ਯਾ- ਲੋਥ. ਪ੍ਰਾਣ ਰਹਿਤ ਦੇਹ. "ਤਿਨ ਕੀ ਲੁਥ ਜੰਬੁਕ ਗੀਧ ਖਏ." (ਕ੍ਰਿਸਨਾਵ)


ਲੋਥ ਪੁਰ ਲੋਥ. "ਲੁੱਥ ਪਲੁੱਥ ਬਿਥਾਰ ਘਨੀ." (ਕਲਕੀ)