اُ توں شروع ہون والے پنجابی لفظاں دے معنےਅ

ਵਿ- ਜੋ ਝਰਦਾ ਨਹੀਂ. ੨. ਟਪਕਣ ਤੋਂ ਬਿਨਾ.


ਵਿ- ਜਿਸ ਨੂੰ ਝਾਤੀ ਨਹੀਂ ਮਾਰੀ ਜਾ ਸਕਦੀ. ਅਦ੍ਰਿਸ਼੍ਯ. "ਕਿ ਅਝਾਤਸ." (ਗ੍ਯਾਨ)


ਵਿ- ਪੜਦੇ ਬਿਨਾ। ੨. ਆਲਸ ਰਹਿਤ. ਦੇਖੋ, ਝਾਪ.


ਸੰਗ੍ਯਾ- ਅੰਝੂ. ਆਂਸੂ. ਅਸ਼੍ਰੁ. ਹੰਝੂ. ਅੱਥਰੂ.


ਵਿ- ਅਯੋਧ੍ਯ. ਜਿਸ ਨਾਲ ਯੁੱਧ ਨਾ ਕੀਤਾ ਜਾ ਸਕੇ. "ਅਝੂਝ ਹੈ." (ਜਾਪੁ).


ਵਿ- ਝੰਝ ਰਹਿਤ. ਅਕੰਪ. ਅਡੋਲ. ਦੇਖੋ, ਝੰਝਾ. "ਅਝੰਝ ਹੈ." (ਜਾਪੁ)


ਵਿ- ਗ੍ਯਾਨ ਰਹਿਤ. ਅਗ੍ਯਾਨੀ। ੨. ਬਾਲਕ। ੩. ਸੰਗ੍ਯਾ- ਅਗ੍ਯਾਨ. ਨਾਦਾਨੀ.


ਸੰ. अट्. ਧਾ- ਘੁੰਮਣਾ. ਫਿਰਨਾ. ਜਾਣਾ. ਭਟਕਣਾ। ੨. ਸੰਗ੍ਯਾ- ਖੁਭਣਾ. ਗਡਣਾ. "ਪਗ ਮੇ ਅਟ ਕੰਟਕ ਜੈਸੇ." (ਕ੍ਰਿਸਨਾਵ)


ਸੰ. अट्ट. ਧਾ- ਅਧਿਕ ਹੋਣਾ. ਦੁੱਖ ਦੇਣਾ. ਅਨਾਦਰ ਕਰਨਾ. ਸੂਖਮ ਹੋਣਾ.