اُ توں شروع ہون والے پنجابی لفظاں دے معنےਮ

ਦੇਖੋ, ਮਨੋਰਾਜ.


ਵਿ- ਮਨਰੁਚਿਆ. ਮਨਭਾਉਂਦਾ. ਦਿਲ ਪਸੰਦ. ਭਾਵ- ਪਿਆਰਾ ਕਰਤਾਰ. "ਕਤ ਪਾਈਐ ਮਨਰੂਚਾ?" (ਦੇਵ ਮਃ ੫)


ਵਿ- ਮਨ ਜੇਹੀ ਚਾਲ ਵਾਲਾ. ਮਨੋਜਵ. "ਅਨਲ ਮਨਲ ਉਡ ਖਬਰ ਨ ਆਵੈ." (ਭਾਗੁ)


ਦੇਖੋ, ਮਨਬਚਕ੍ਰਮ.


ਸੰ. ਸੰਗ੍ਯਾ- ਮਨ੍ਹੰਤਰ.; ਸੰ. ਸੰਗ੍ਯਾ- ਮਨੂ ਦੇ ਰਾਜ ਕਰਨ ਦਾ ਸਮਾਂ. ਉਤਨਾ ਵੇਲਾ, ਜਿਤਨੇ ਵਿੱਚ ਇੱਕ ਮਨੁ ਆਪਣਾ ਅਧਿਕਾਰ ਭੋਗਦਾ ਹੈ. ਪੁਰਾਣਾਂ ਅਨੁਸਾਰ ਇਹ ਯੁਗਾਂ ਦੀਆਂ ੭੧ ਚੌਕੜੀਆਂ ਦੇ ਬਰਾਬਰ ਹੈ, ਅਥਵਾ ੩੧੧, ੪੪੮, ੦੦੦ ਵਰ੍ਹੇ ਪ੍ਰਮਾਣ ਜਾਣਨਾ ਚਾਹੀਏ. "ਤਿਸ ਮਨ੍ਵੰਤਰ ਕੇ ਵਿਖੇ ਕਥਾ ਕਈ ਇਹ ਭਾਇ." (ਗੁਪ੍ਰਸੂ) ਕਈ ਗ੍ਰੰਥਾਂ ਵਿੱਚ ਮਨ੍ਵੰਤਰ ਦਾ ਪ੍ਰਮਾਣ ੪੩੨੦੦੦੦ ਵਰ੍ਹੇ ਭੀ ਹੈ, ਜੌ ਦੇਵਤਿਆਂ ਦੇ ੧੨੦੦੦ ਵਰ੍ਹਿਆਂ ਤੁੱਲ ਹੈ.


ਸੰ. ਸੰਗ੍ਯਾ- ਜੋਸ਼. ਗੁੱਸਾ। ੨. ਈਰਖਾ. ਹਸਦ। ੩. ਅ਼. [منع] ਮਨਅ਼ ਵਰਜਣ ਦਾ ਭਾਵ. ਵਿਸਧ. "ਅਬ ਜਗ ਜਾਨਿ ਜਉ ਮਨਾ ਰਹੈ." (ਗਉ ਬਾਵਨ ਕਬੀਰ) ਜਗਤ ਵਿੱਚ ਖਚਿਤ ਹੋਣ ਤੋਂ ਰੁਕੇ। ੪. ਮਨ ਨੂੰ ਸੰਬੋਧਨ. ਹੇ ਮਨ!


ਕ੍ਰਿ- ਮਾਨ੍ਯ ਕਰਨਾ. ਪੂਜਣਾ. "ਤਉ ਸੀਗਾਰੁ ਕਰਿ. ਜਾ ਪਹਿਲਾਂ ਕੰਤੁ ਮਨਾਇ." (ਮਃ ੩. ਵਾਰ ਸੂਹੀ) ੨. ਮਨ ਆਪਣੇਂ ਵੱਲ ਲਿਆਉਂਣਾ. ਖੁਸ਼ ਕਰਨਾ. "ਪੈਰੀਂ ਪੈ ਪੈ ਬਹੁਤ ਮਨਾਈ." (ਮਾਝ ਮਃ ੫) ੩. ਮਨਜੂਰ ਕਰਾਉਣਾ. ਅੰਗੀਕਾਰ ਕਰਾਉਣਾ. "ਹੁਕਮ ਭੀ ਤਿਨਾ ਮਨਾਇਸੀ, ਜਿਨ ਕਉ ਨਦਰਿ ਕਰੇਇ." (ਮਃ ੩. ਵਾਰ ਗੂਜ ੧)


ਦੇਖੋ. ਮੈਨਸਿਲ.


ਦੇਖੋ, ਮਨਹਿ ੪.