اُ توں شروع ہون والے پنجابی لفظاں دے معنےਲ

ਕ੍ਰਿ- ਲੋਭ ਦੇਣਾ. ਲਲਚਾਉਣਾ। ੨. ਭ੍ਰਮ ਵਿੱਚ ਪਾਉਣਾ. ਹੈਰਾਨ ਕਰਨਾ.


ਲੁਭਾਇਆ. ਲੋਭਵਾਨ. ਲੁਬਧ ਹੋਇਆ. "ਬਿਖਿਅਨ ਸਿਉ ਅਤਿ ਲੁਭਾਨ." (ਜੈਜਾ ਮਃ ੯)


ਵਿ- ਲੋਭਿਤ. ਲੁਬਧ.


ਲੋਭਿਤ (ਲੁਬਧ) ਭਇਆ. "ਪੁਤ ਕਲਤ ਮੋਹਿ ਲੁਭਿਭਾ." (ਪ੍ਰਭਾ ਮਃ ੪)


ਲੁੰਬੀ (लुम्बी) ਈਸ਼੍ਵਰ. ਲੁੰਬੀ (ਫਲ) ਦਾ ਪਤਿ ਬਿਰਛ. "ਇਕ ਦੂੰ ਬਿਰਖਹੁ ਲੱਖ ਲੱਖ ਫਲਬੀਅ ਲੁਮੇਸਰ." (ਭਾਗੁ) ਇੱਕ ਬਿਰਛ ਤੋਂ ਲੱਖਾਂ ਫਲ. ਬੀਜ ਅਤੇ ਬਿਰਛ ਹੁੰਦੇ ਹਨ.


¹ ਸ਼ਸਤ੍ਰਨਾਮਮਾਲਾ ਦੇ ਅੰਕ ੧੧੮੭ ਵਿੱਚ ਲਿਖਾਰੀ ਨੇ ਉਰਬਰੇਸਣੀ ਦੀ ਥਾਂ ਇਹ ਪਾਠ ਅਸ਼ੁੱਧ ਲਿਖ ਦਿੱਤਾ ਹੈ. ਉਰਵਰਾ (ਪ੍ਰਿਥਿਵੀ) ਦਾ ਈਸ਼ (ਰਾਜਾ), ਉਸ ਦੀ ਸੈਨਾ. ਰਾਜੇ ਦੀ ਫੌਜ.


ਸੰ. लुल्. ਧਾ- ਹਰਕਤ ਕਰਨਾ. ਹਿੱਲਣਾ.