اُ توں شروع ہون والے پنجابی لفظاں دے معنےਅ

ਕ੍ਰਿ- ਠਹਿਰਾਉਣਾ. ਰੋਕਣਾ. "ਬਹੁਰਿ ਬਹੁਰਿ ਅਟਕਾਵਸਿ ਰੇ." (ਮਾਰੂ ਮਃ ੫) ਬਾਰੰਬਾਰ ਵਿਸਿਆਂ ਵਿੱਚ ਰੁੱਝਦਾ ਹੈ.


ਸੰਗ੍ਯਾ- ਘਾਸਾ. ਰਗੜ ਤੋਂ ਪੈਦਾ ਹੋਈ ਚਮੜੇ ਵਿੱਚ ਕਠੋਰਤਾ. "ਅੱਟਣ ਪਰੇ ਅਁਗੁਸ੍ਟ ਅੰਗੁਰੀ, ਐਂਚਤ ਪਨਚ ਓਜ ਕੋ ਧਾਰ." (ਗੁਪ੍ਰਸੂ) ੨. ਦੇਖੋ, ਅੱਟਣਾ.


ਕ੍ਰਿ- ਭਰਨਾ. ਪੂਰਣ ਕਰਨਾ. "ਗਰਬ ਅਟੀਆ ਤ੍ਰਿਸਨਾ ਜਲਹਿ." (ਸ੍ਰੀ ਮਃ ੩) "ਸਾਰਾ ਦਿਨੁ ਲਾਲਚਿ ਅਟਿਆ." (ਵਾਰ ਗਉ ੧, ਮਃ ੪) ੨. ਦੇਖੋ, ਅਟਨ.


ਦੇਖੋ, ਅੱਟਣ ਅਤੇ ਅੱਟਣਾ। ੨. ਸੰ. अटन. ਸੰਗ੍ਯਾ- ਫਿਰਨਾ. ਘੁੰਮਣਾ. ਵਿਚਰਣਾ. ਯਾਤ੍ਰਾ.


ਵਿ- ਉਲਟ ਪੁਲਟ. "ਗਿਨਤ ਗਿਨੀ ਅਤਿ ਅਟਪਟੀ." (ਨਾਪ੍ਰ) ਉੱਚਾ ਨੀਵਾਂ। ੨. ਵਿਖੜਾ. ਕਠਿਨ। ੩. ਉਲਝਿਆ ਹੋਇਆ। ੪. ਥਿੜਕਿਆ ਹੋਇਆ. ਉਖੜਿਆ.


ਵਿ- ਅਚਲ. ਇਸਥਿਤ. ਜੋ ਟਲੇ ਨਾ. "ਅਟਲ ਬਚਨ ਸਾਧੂਜਨਾ." (ਬਿਲਾ ਮਃ ੫) ੨. ਸੰ. अट्टाल- ਅੱਟਾਲ. ਬੁਰਜ. ਦੁਰਗ. "ਭੈ ਨਿਰਭਉ ਹਰਿ ਅਟਲ." (ਸਵੈਯੇ ਮਃ ੩. ਕੇ) ਭੈ ਤੋਂ ਨਿਰਭੈ ਹਰਿ ਦਾ ਕਿਲਾ ਹੈ। ੩. ਦੇਖੋ, ਅਟਲ ਰਾਇ ਜੀ.