اُ توں شروع ہون والے پنجابی لفظاں دے معنےਪ

ਸੰਗ੍ਯਾ- ਪ੍ਰਜ੍ਵਾਲਾ. ਲਾਟਾ. ਅੱਗ ਦੀ ਸ਼ਿਖਾ। ੨. ਮੂਹੋਂ ਅੱਗ ਕੱਢਣ ਵਾਲੀ, ਬੰਦੂਕ. ਤੋਪ. "ਸੁਤਰਨਾਲ ਘੁੜਨਾਲ ਭਨ ਚੁਰਣਿ ਪੁਨ ਪਰਜੁਆਲਿ." (ਸਨਾਮਾ)


ਸੰਗ੍ਯਾ- ਪ੍ਰਜਾ- ਈਸ਼, ਪ੍ਰਜਾਪਤਿ। ੨. ਕਰਤਾਰ। ੩. ਰਾਜਾ.


ਸੰ. पर्यङ्क. ਪਯੰਰ੍‍ਕ. ਸੰਗ੍ਯਾ- ਪਲੰਘ. ਮੰਜਾ.


ਸੰ. पर्यन्त- ਪਯੰਰ੍‍ਤ. ਕ੍ਰਿ. ਵਿ- ਤਕ. ਤੀਕ. ਤੋੜੀ. ਲੌ। ੨. ਸੰਗ੍ਯਾ- ਅੰਤਿਮ ਸੀਮਾ. ਅਖ਼ੀਰੀ ਹ਼ੱਦ. "ਪਰਮਾਣੋ ਪਰਜੰਤ ਆਕਾਸਹ." (ਗਾਥਾ) ਪਰਮਾਣੂ ਰੂਪ ਹੋਕੇ ਆਕਾਸ਼ ਦੀ ਹੱਦ ਤੀਕ ਗਮਨ ਕਰੇ.


ਦੇਖੋ, ਪਰਜਨਯ.


ਵਿ- ਪਰ- ਅਤ੍ਯਯ. ਅਤ੍ਯਯ (ਦੌਸ) ਤੋਂ ਪਰੇ। ੨. ਅਤ੍ਯਯ (ਵਿਨਾਸ਼) ਤੋਂ ਰਹਿਤ. "ਪਰੈ ਪਰਟਿਆ." (ਵਾਰ ਰਾਮ ੨. ਮਃ ੫) ਮਨ ਬਾਣੀ ਤੋਂ ਪਰੇ, ਦੋਸ ਅਤੇ ਨਾਸ਼ ਤੋਂ ਬਿਨਾ ਹੈ.


ਸੰ. परण ਧਾ- ਹਰਾ ਹੋਣਾ। ੨. ਸੰਗ੍ਯਾ- ਪੱਤਾ। ੩. ਪਾਨ। ੪. ਪੰਖ. ਖੰਭ। ੫. ਦੇਖੋ, ਪ੍ਰਣ। ੬. ਦੇਖੋ, ਪਰਨ ੨.


ਸੰਗ੍ਯਾ- ਪਰ੍‍ਣ (ਪੱਤੇ) ਦੀ ਸ਼ਾਲਾ. ਪੱਤਿਆਂ ਦਾ ਮਕਾਨ. ਪੱਤਿਆਂ ਦੀ ਕੁੱਲੀ.