اُ توں شروع ہون والے پنجابی لفظاں دے معنےਦ

ਦੇਖੋ, ਕਾਲਪ੍ਰਮਾਣ ਦਾ ਫੁਟਨੋਟ.


ਦਿਨ ਰਾਤ ਭਰ. ਭਾਵ- ਨਿਰੰਤਰ. "ਕਲਾਣੇ ਦਿਨ ਰੈਣਾਰ." (ਵਾਰ ਰਾਮ ੨. ਮਃ ੫) ਦਿਨ ਰਾਤ ਜਸ ਗਾਉਂਦਾ ਹੈ.


ਦਿਨ ਅਤੇ ਰਜਨਿ. ਦਿਨ ਰਾਤ। ੨. ਭਾਵ- ਨਿਰੰਤਰ. ਸਦੈਵ। ੩. ਮਾਝ ਰਾਗ ਵਿੱਚ ਇੱਕ ਸ਼ਬਦ ਦੀ ਖ਼ਾਸ ਸੰਗ੍ਯਾ ਹੈ, ਜਿਸ ਵਿੱਚ ਦਿਨ ਰਾਤ ਦੇ ਕਰਨ ਯੋਗ੍ਯ ਕਰਮ ਦੱਸੇ ਹਨ-#"ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣਿ." (ਮਾਝ ੫)


ਦਿਨਰਾਤ ਭਰ. ਭਾਵ- ਲਗਾਤਾਰ. ਨਿਰੰਤਰ. "ਜਪਿ ਨਾਥੁ ਦਿਨੁ ਰੈਨਾਈ." (ਰਾਮ ਮਃ ੫)


ਦੇਖੋ, ਦੀਨਾਰ.


ਸੰਗ੍ਯਾ- ਦਿਨ ਦਾ ਅੰਤ, ਸੰਝ। ੨. ਚੰਦ੍ਰਮਾ. "ਧਰ ਹੋਂ ਦਿਨਾਂਤਵਤਾਰ." (ਚੰਦ੍ਰਾਵਾ) ਦਿਨਾਂਤ (ਚੰਦ੍ਰਮਾ) ਦਾ ਅਵਤਾਰ ਧਾਰਾਂਗਾ.


ਜ਼ਮਾਨੇ ਦੀ ਗਰਦਿਸ਼.#ਵਿਧਿ ਹੋਤ ਫੂਹਰ ਕਲਪਤਰੁ ਥੂਹਰ ਸੋ#ਭੂਮਿਸੁਰ ਚੂਹਰ ਕੀ ਹੋਤ ਪਰਿਪਾਟੀ ਕੋ,#ਭੂਪਤਿ ਮੰਗੈਯਾ ਹੋਤ ਕਾਮਧੇਨੁ ਗੈਯਾ ਹੋਤ#ਗ੍ਯੰਦ ਮਦਚੁਵਤ ਸੁ ਚੇਰਾ ਹੋਤ ਚਾਟੀ ਕੋ,#'ਸ਼੍ਰੀਪਤਿ' ਸੁਜਾਨ ਭਨੈ ਬੈਰੀ ਨਿਜ ਬਾਪ ਹੋਤ#ਪੁੰਨ ਮੇ ਜੁ ਪਾਪ ਹੋਤ ਸਾਂਪ ਹੋਤ ਸਾਟੀ ਕੋ,#ਨਿਧਨ ਕੁਵੇਰ ਹੋਤ ਸ੍ਯਾਰ ਸਮ ਸ਼ੇਰ ਹੋਤ#ਦਿਨਨ ਕੇ ਫੇਰ ਸੋਂ ਸੁਮੇਰੁ ਹੋਤ ਮਾਟੀ ਕੋ.


ਸੰ. ਸੰਗ੍ਯਾ- ਦਿਨ ਨੂੰ ਅੰਨ੍ਹਾਂ ਰਹਿਣ ਵਾਲਾ. ਜਿਸ ਨੂੰ ਦਿਨੇ ਨਜਰ ਨਾ ਆਵੇ। ੨. ਨੇਤ੍ਰ ਰੋਗ, ਜਿਸ ਕਰਕੇ ਦਿਨ ਨੂੰ ਦਿਖਾਈ ਨਹੀਂ ਦਿੰਦਾ. ਦੇਖੋ, ਅੰਧਨੇਤ੍ਰਾ। ੩. ਉੱਲੂ.