ਸੰਗ੍ਯਾ- ਵਿ- ਆਘਾਤ. ਪ੍ਰਹਾਰ. ਚੋਟ. ਸੱਟ। ੨. ਵਿਘਨ. ਰੁਕਾਵਟ। ੩. ਇੱਕ ਅਰਥਾਲੰਕਾਰ. ਜਿਸ ਵਸ੍ਤੁ ਤੋਂ ਜੋ ਕਾਰਯ ਸੁਭਾਵਿਕ ਹੋਣਾ ਚਾਹੀਏ, ਉਸ ਤੋਂ ਵਿਰੁੱਧ ਕ੍ਰਿਯਾ ਦਾ ਹੋਣਾ, ਐਸਾ ਕਥਨ "ਵ੍ਯਾਘਾਤ" ਅਲੰਕਾਰ ਹੈ.#ਜੋ ਜੈਸੋ ਕਰਤਾਰ, ਸੋ ਵਿਰੁੱਧਕਾਰੀ ਜਹਾਂ,#ਵਰਣਤ ਸੁਮਤਿ ਉਦਾਰ, ਤਹਾਂ ਕਹਿਤ ਵ੍ਯਾਘਾਤ ਹੈ.#(ਲਲਿਤਲਲਾਮ)#ਉਦਾਹਰਣ-#ਜਮ ਤੇ ਉਲਟਿ ਭਏ ਹੈਂ ਰਾਮ,#ਦੁਖ ਬਿਨਸੇ ਸੁਖ ਕੀਓ ਬਿਸਰਾਮ.#ਬੈਰੀ ਉਲਟਿ ਭਏ ਹੈਂ ਮੀਤਾ,#ਸਾਕਤ ਉਲਟਿ ਸੁਜਨ ਭਏ ਚੀਤਾ.#(ਗਉ ਕਬੀਰ)#ਗਾਇ ਸਿੰਘ ਕੋ ਦੂਧ ਪਿਲਾਵੈ.#ਸਿੰਘ ਗਊ ਕੋ ਘਾਸ ਚੁਗਾਵੈ.#ਚੋਰ ਕਰਤ ਧਨ ਕੀ ਪ੍ਰਤਿਪਾਰਾ,#ਤ੍ਰਾਸ ਮਾਰ ਕੋ ਹਥ ਨ ਡਾਰਾ.#(ਰਘੁਰਾਜ)#ਰਾਜੇ ਪਾਪ ਕਮਾਂਵਦੇ,#ਉਲਟੀ ਬਾੜ ਖੇਤ ਕੋ ਖਾਈ,#ਸੇਵਕ ਬੈਠਨ ਘਰਾਂ ਵਿੱਚ#ਗੁਰੁ ਉਠ ਘਰੀਂ ਤਿਨਾੜੇ ਜਾਈ,#ਕਾਜੀ ਹੋਏ ਰਿਸ਼ਵਤੀ#ਵੱਢੀ ਲੈਕੇ ਹੱਕ ਗਵਾਈ.#(ਭਾਗੁ)
ਸੰ. ਵਾਧਰ੍ਸਯ੍. ਬ੍ਯਾਜ. ਸੂਦ. ਕੁਸੀਦ. ਬਾਈਬਲ ਅਤੇ ਕੁਰਾਨ ਅਨੁਸਾਰ ਵਿਆਜ ਲੈਣਾ ਗੁਨਾਹ ਹੈ. ਦੇਖੋ, ਜੱਬੂਰ ੧੫, ਆਯਤ ੫. ਅਤੇ ਪ੍ਰੋ- ਵਰਬਸ (Proverbs) ਕਾਂਡ ੨੮, ਅਗਸਤ ੮. ਅਰ ਕੁਰਾਨ ਸੂਰਤ ਬਕਰ, ਆਯਤ ੨੭੫. ਦੇਖੋ, ਸੂਦ ੮। ੨. ਸੰ. ਵ੍ਯਾਜ. ਬਹਾਨਾ. ਹੀਲਾ। ੩. ਕਪਟ. ਛਲ.; (ਵਿ- ਅੱਜ੍) ਸੰਗ੍ਯਾ- ਕਪਟ. ਛਲ. ਧੋਖਾ। ੨. ਬਹਾਨਾ. ਹੀਲਾ। ੩. ਵਿਘਨ। ੪. ਦੇਖੋ, ਬਿਆਜ.
nan
ਬਹਾਨੇ ਨਾਲ ਤਅ਼ਰੀਫ਼ ਕਰਨੀ। ੨. ਇੱਕ ਅਰਥਾਲੰਕਾਰ. ਸ਼ਬਦਾਂ ਤੋਂ ਨਿੰਦਾ ਭਾਨ ਹੋਵੇ, ਪਰ ਭਾਵ ਤੋਂ ਉਸਤਤਿ ਪਾਈ ਜਾਵੇ, ਇਹ "ਵ੍ਯਾਜਸ੍ਤੁਤਿ" ਅਲੰਕਾਰ ਹੈ.#ਵ੍ਯਾਜਹਿ ਨਿੰਦਾ ਕੇ ਜਹਾਂ ਉਸਤਤਿ ਭਾਵ ਅਮੰਦ.#(ਰਾਮਚੰਦ੍ਰਭੂਸਣ)#ਇਸ ਦਾ ਨਾਮ "ਨਿੰਦਾਵਯਾਜ ਸ੍ਤੁਤਿ" ਭੀ ਹੈਯ.#ਉਦਾਹਰਣ-#ਨੀਚਨ ਕੋ ਆਦਰ ਸਦਾ ਰਾਜਨ ਕੋ ਤ੍ਰਿਸਕਾਰ,#ਕਲਗੀਧਰ ਕੀ ਸਭਾ ਮੇ ਪੰਡਿਤ ਭਏ ਗਵਾਰ.#ਨਿਗੁਨ ਵਿਹੀਨੋ ਲਾਜ ਨਿਸੰਕ ਸਮਾਇਆ,#ਜਹਿਂ ਕਹਿਂ ਢੀਠ ਕਰੰਮ ਕਰੈ ਨ ਲਜਾਇਆ. (ਗੁਪ੍ਰਸੂ)#ਮੋਹਨ ਜੀ ਦਾ ਗੁਰੂ ਅਰਜਨ ਸਾਹਿਬ ਪ੍ਰਤਿ ਕਥਨ ਹੈ ਕਿ ਆਪ ਮਾਇਆ ਦੇ ਤਿੰਨ ਗੁਣਾਂ ਤੋਂ ਰਹਿਤ ਹੋ, ਸੇਵਕਾਂ ਦੇ ਵਸ਼ ਹੋਕੇ ਅਪਮਾਨ ਸਹਾਰਦੇ ਹੋਂ, ਮਾਇਆ ਦੇ ਪਤਿ ਹੋਂ ਆਦਿਕ.
ਬਹਾਨੇ ਨਾਲ ਨਿੰਦਾ ਕਰਨੀ। ੨. ਇੱਕ ਅਰਥਾਲੰਕਾਰ. ਸ਼ਬਦਾਂ ਤੋਂ, ਉਸਤਤਿ ਭਾਸੇ, ਪਰ ਭਾਵ ਤੋਂ ਨਿੰਦਾ ਪ੍ਰਗਟ ਹੋਵੇ, ਇਹ "ਵ੍ਯਾਜ ਨਿੰਦਾ" ਅਥਵਾ "ਸ੍ਤੁਤਿਵ੍ਯਾਜ ਨਿੰਦਾ" ਅਲੰਕਾਰ ਹੈ.#ਉਸਤਤਿ ਮੇ ਝਲਕੇ ਜਹਾਂ ਨਿੰਦਾ ਕੇਰ ਪ੍ਰਭਾਵ.#(ਰਾਮਚੰਦ੍ਰਭੂਸਣ)#ਉਦਾਹਰਣ-#ਜਗ ਕਰਤਾ ਹੈ ਗਿਰਿਧਰ ਨਾਥ,#ਵ੍ਰਿਜ ਕੋ ਸ੍ਵਾਮੀ ਯਸੁਧਾ ਕੋ ਸੁਤ#ਰਾਧਾਪਤਿ ਹੈ ਮੁਰਲੀ ਹਾਥ.#ਜਗਤਕਰਤਾ ਕਰਤਾਰ ਨੂੰ ਇੱਕ ਖਾਸ ਥਾਂ ਦਾ ਸ੍ਵਾਮੀ#ਅਤੇ ਕਿਸੇ ਦਾ ਪੁਤ੍ਰ ਅਤੇ ਪਤਿ ਕਹਿਣਾ ਨਿੰਦਾ ਹੈ.#ਜਾਂਕੇ ਏਕ ਫਨਿ ਅਗ੍ਰਭਾਗ ਹੈ ਧਰਨਿਧਾਰੀ#ਤਾਹਿ" ਗਿਰਿਧਰ ਕਹੇ ਕੌਨਸੀ ਵਡਾਈ ਹੈ?#ਜਾਂਕੋ ਏਕ ਬਾਵਰੋ ਹੂੰ ਵਿਸ਼੍ਵਨਾਥ ਨਾਮ ਕਹੈ#ਤਾਹਿ" ਬ੍ਰਿਜਨਾਥ ਕਹੇ ਕੌਨ ਅਧਿਕਾਈ ਹੈ?#ਅਨਿਕ ਅਕਾਰ ਓਅੰਕਾਰ ਕੈ ਵਿਥਾਰ ਤਾਂਹਿ#ਨੰਦ ਕੋ ਨੰਦਨ ਕਹੇ ਕੌਨ ਪ੍ਰਭੁਤਾਈ ਹੈ?#ਜਾਨੈ ਉਸਤਤਿ ਅਰ ਕਰਤ ਹੈਂ ਨਿੰਦਾ ਮੂੜ੍ਹ#ਐਸੇ ਹੀ ਅਰਾਧਬੇ ਤੇ ਮੌਨ ਸੁਖਦਾਈ ਹੈ.#(ਭਾਗੁ ਕ)
ਬਿਆਜ ਤੇ ਲਿਆ. ਸੂਦੀ.
ਵਜਾ੍ਯ- ਉਕ੍ਤਿ. ਬਹਾਨੇ ਨਾਲ ਕਹਿਣ ਦੀ ਕ੍ਰਿਯਾ। ੨. ਇੱਕ ਅਰਥਾਲੰਕਾਰ. ਇਹ ਖ਼ਿਆਲ ਕਰਕੇ ਕਿ ਮੇਰੀ ਗੁਪਤ ਕਰਨੀ ਪ੍ਰਗਟ ਹੋਕੇ ਲੋਕਾਂ ਵਿੱਚ ਬੁਰਾ ਅਸਰ ਪੈਦਾ ਨਾ ਕਰੇ, ਆਪਣੀ ਕਰਤੂਤ ਨੂੰ ਛੁਪਾਉਣ ਵਾਸਤੇ ਕੋਈ ਅਜੇਹੀ ਗੱਲ ਘੜਕੇ ਦੱਸਣੀ, ਜਿਸ ਤੋਂ ਕਲੰਕ ਨਾ ਲੱਗੇ "ਵ੍ਯਾਜੋਕ੍ਤਿ" ਅਲੰਕਾਰ ਹੈ.#ਆਨ ਹੇਤੁ ਸੋਂ ਆਪਨੋ ਜਹਾਂ ਛਿਪਾਵੈ ਰੂਪ,#ਵ੍ਯਾਜ ਉਕਤਿ ਤਾਂਕੋ ਕਹਿਤ ਭੂਸਣ ਸੁਕਵਿ ਅਨੂਪ.#(ਸ਼ਿਵਰਾਜਭੂਸਣ)#ਇਸ ਦਾ ਛੇਕਾਪਨ੍ਹਤਿ ਤੋਂ ਇਤਨਾ ਹੀ ਭੇਦ ਹੈ ਕਿ ਛੇਕਾਪਨ੍ਹਤਿ ਵਿੱਚ ਨਿਸੇਧ ਪੂਰਵਕ ਬਾਤ ਛਿਪਾਈ ਜਾਂਦੀ ਹੈ, ਅਤੇ ਵ੍ਯਾਜੋਕ੍ਤਿ ਵਿੱਚ ਬਿਨਾ ਨਿਸੇਧ ਕੀਤੇ ਛੁਪਾਉ ਕੀਤਾ ਜਾਂਦਾ ਹੈ.#ਉਦਾਹਰਣ-#ਦੁਨੀਚੰਦ ਸੰਗਤਿ ਮੈ ਭਾਖੈ, ਸੁਨੋ ਮੇਰੇ ਭਾਈ!#ਟਾਂਗ ਮੇਰੀ ਟੂਟੀ ਯਾਂਕੀ ਚਿੰਤਾ ਨਹਿ ਮਨ ਮੇ,#ਪਰ ਜਸਵਾਲੀਏ ਕੋ ਹਾਥੀ ਮਾਰ ਫੇਰ੍ਯੋ ਅਰੁ#ਮੇਰੇ ਹਾਥ ਸੋਏ ਵੈਰੀ ਅਨਿਕ ਨਿਧਨ ਮੇ.#ਦੁਨੀਚੰਦ ਆਨੰਦਪੁਰ ਦੇ ਜੰਗ ਤੋਂ ਡਰਕੇ ਰਾਤ ਨੂੰ ਕੰਧ ਟੱਪਕੇ ਭੱਜਿਆ ਅਰ ਟੁੰਗ ਤੁੜਾਈ, ਪਰ ਲੋਕਾਂ ਦੇ ਸਵਾਲ ਕਰਨ ਤੋਂ ਪਹਿਲਾਂ ਹੀ ਆਖਦਾ ਹੈ ਕਿ ਹਾਥੀ ਨਾਲ ਜੰਗ ਕਰਦੇ ਅਰ ਵੈਰੀਆਂ ਨਾਲ ਲੜਦੇ ਜੇ ਮੇਰੀ ਟੰਗ ਭੀ ਟੁੱਟ ਗਈ ਹੈ, ਤਦ ਮੈਨੂੰ ਕੁਝ ਚਿੰਤਾ ਨਹੀਂ, ਕਿਉਂਕਿ ਮੈਂ ਯੋਧਾ ਦਾ ਧਰਮ ਨਿਬਾਹਿਆ ਹੈ ਅਰ ਮੇਰੇ ਹੱਥੋਂ ਅਨੰਤ ਵੈਰੀ ਨਿਧਨ (ਜੰਗ) ਵਿੱਚ ਸੁੱਤੇ ਹਨ.
nan