اُ توں شروع ہون والے پنجابی لفظاں دے معنےਠ

ਸੰਗ੍ਯਾ- ਸ੍‍ਥਾਨ. ਠਹਿਰਣ ਦੀ ਜਗਾ. "ਅਵਰ ਨ ਸੂਝੈ ਦੂਜੀ ਠਾਹਰ." (ਟੋਡੀ ਮਃ ੫) ੨. ਦੇਖੋ, ਬਿਨ ਠਾਹਰ.


ਠਹਰਦਾ ਹੈ. ਨਿਵਾਸ ਕਰਦਾ ਹੈ. "ਜੈਸੇ ਮੰਦਰ ਮਹਿ ਬਲਹਰ ਨਾ ਠਾਹਰੈ." (ਗੌਂਡ ਕਬੀਰ) ਦੇਖੋ, ਬਲਹਰ.


ਦੇਖੋ, ਠਾਹਣਾ. "ਹਿਆਉ ਨ ਕੈਹੀ ਠਾਹਿ." (ਸ. ਫਰੀਦ) ਕਿਸੇ ਦਾ ਹ੍ਰਿਦਯ (ਮਨ) ਨਾ ਢਾਹ। ੨. ਜਗਾ. ਸ੍‍ਥਾਨ। ੩. ਕ੍ਰਿ. ਵਿ- ਢਾਹਕੇ.


ਸੰਗ੍ਯਾ- ਰੁਕਾਵਟ. "ਮੰਨੈ ਮਾਰਗਿ ਠਾਕ ਨ ਪਾਇ." (ਜਪੁ)


ਸੰਗ੍ਯਾ- ਰੁਕਾਵਟ. ਮਨਾਹੀ. "ਉਨ ਕਉ ਖਸਮ ਕੀਨੀ ਠਾਕਹਾਰੇ." (ਗੌਡ ਮਃ ੫) ੨. ਵਿ- ਰੋਕਣਵਾਲਾ.


ਕ੍ਰਿ- ਰੋਕਣਾ. ਵਰਜਨ. "ਠਾਕਹੁ ਮਨੂਆ ਰਾਖਹੁ ਠਾਇ." (ਓਅੰਕਾਰ) ੨. ਤੰਤ੍ਰਸ਼ਾਸਤ੍ਰ ਅਨੁਸਾਰ ਮੰਤ੍ਰ ਦੇ ਬਲ ਨਾਲ ਕਿਸੇ ਰੋਗ ਨੂੰ ਰੋਕਣਾ.


ਦੇਖੋ, ਠਾਕੁਰ.