ਕ੍ਰਿ- ਪੁੱਛਣਾ. ਮਾਲੂਮ ਕਰਨਾ. "ਹਉ ਪੰਥ ਦਸਾਈ ਨਿਤ ਖੜੀ." (ਸ੍ਰੀ ਮਃ ੪) "ਰਾਹੁ ਦਸਾਈ ਨ ਜੁਲਾਂ." (ਵਡ ਮਃ ੧) "ਹਉ ਪੂੰਜੀ ਨਾਮ ਦਸਾਇਦਾ." (ਮਾਰੂ ਮਃ ੪) "ਪੰਥ ਦਸਾਵਾ ਨਿਤ ਖੜੀ." (ਆਸਾ ਛੰਤ ਮਃ ੪)
nan
ਪੁੱਛਕੇ. ਪੁੱਛਣਾ। ੨. ਦਾਸਾਂ ਦਾ. ਦੇਖੋ, ਦਾਸਦਸਾਇ ਅਤੇ ਦਾਸਦਸਾਇਣੁ.
ਦੇਖੋ, ਦਸਾਉਣਾ। ੨. ਸੰਗ੍ਯਾ- ਪੁੱਛਣ ਦੀ ਕ੍ਰਿਯਾ. "ਹਰਿ ਸਜਣ ਮੇਲਿ ਪਿਆਰੇ, ਮਿਲਿ ਪੰਥੁ ਦਸਾਈ." (ਵਾਰ ਸੋਰ ਮਃ ੪)
ਸੰ. दशाश्वमेध. ਕਾਸ਼ੀ ਵਿੱਚ ਇੱਕ ਤੀਰਥ, ਜਿੱਥੇ ਰਾਜਾ ਦਿਵੋਦਾਸ ਦੀ ਸਹਾਇਤਾ ਨਾਲ ਬ੍ਰਹਮਾ੍ ਨੇ ਦਸ਼ ਅਸ਼੍ਵਮੇਧ ਯੱਗ ਕੀਤੇ ਸਨ। ੨. ਅਸ਼੍ਵਮੇਧ ਯਗ੍ਯ ਦੇ ਦਸ਼ ਭੇਦ:-#ਪ੍ਰਭੂ, ਵਿਭੂ, ਵ੍ਯਸ੍ਟਿ, ਵਿਧ੍ਰਿਤਿ, ਵ੍ਯਾਵ੍ਰਿਤਿ, ਊਰਜਸ੍ਵ, ਪਯਸ੍ਵਾਨ, ਬ੍ਰਹਮਵਰਚਸ, ਅਤਿਵ੍ਯਾਧਿ ਅਤੇ ਦੀਰਘ.
nan
ਦੇਖੋ, ਦਸਹਰਾ। ੨. ਦ੍ਰਿਸ੍ਟਿ ਆਉਂਦਾ ਹੈ. ਦਿਖਾਈ ਦਿੰਦੀ ਹੈ. "ਸਭ ਤੇਰਾ ਖੇਲ ਦਸਾਹਰਾ ਜੀਉ." (ਮਾਝ ਮਃ ੫)
nan
ਦੇਖੋ, ਦਾਸ ਦਸਾਕੀ.
nan