اُ توں شروع ہون والے پنجابی لفظاں دے معنےਪ

ਦੇਖਾਂ. ਦੇਖੋ, ਪਸ ੧. "ਕਦ ਪਸੀ ਦੀਦਾਰ?" (ਵਾਰ ਮਾਰੂ ੨. ਮਃ ੫) ਕਦ ਦਰਸ਼ਨ ਵੇਖਾਂ.


ਦੇਖੀਐ. ਦੇਖੋ, ਪਸ ੧. "ਨਾਨਕ ਬਿਆ, ਨ ਪਸੀਐ." ( ਵਾਰ ਗੂਜ ੨. ਮਃ ੫) ਦੂਜਾ ਨਾ ਦੇਖੀਏ.


ਕ੍ਰਿ- ਪ੍ਰਸ੍ਵੇਦ (ਪਸੀਨੇ) ਸਹਿਤ ਹੋਣਾ. ਪਘਰਨਾ। ੨. ਚਿੱਤ ਦਾ ਦ੍ਰਵਣਾ। ੩. ਰੀਝਣਾ.


ਸੰਗ੍ਯਾ- ਪ੍ਰਸ੍ਵੇਦ. ਮੁੜ੍ਹਕਾ.


ਸੰ. ਪਸ਼ੁ. ਸੰਗ੍ਯਾ- ਜੋ ਬੰਨ੍ਹਿਆ ਜਾਵੇ. ਦੇਖੋ, ਪਸ਼ ਧਾ. ਚਾਰ ਪੈਰਾਂ ਵਾਲਾ ਜੀਵ। ੨. ਪ੍ਰਾਣੀ। ੩. ਯਗ੍ਯ। ੪. ਪਸ਼ੁ ਜੇਹਾ ਮੂਰਖ. "ਪਸੁ ਆਪਨ ਹਉ ਹਉ ਕਰੈ." (ਬਾਵਨ)