nan
ਸੰਗ੍ਯਾ- ਮਹਕਾਰ. ਮਹਕ (ਸੁਗੰਧ) ਦਾ ਵਿਸ੍ਤਾਰ "ਅਗਰ ਵਾਸੁ ਬਹਕਾਰੁ." (ਵਾਰ ਆਸਾ) "ਬਹੁ ਬਾਸਨਾ ਬਹਕਾਰਿ." (ਮਲਾ ਮਃ ੩)
ਦੇਖੋ, ਵਹਣ। ੨. ਦੇਖੋ, ਬਹਿਣਾ.
ਸੰਗ੍ਯਾ- ਨਿਸ਼ਸ੍ਤ. ਬੈਠਕ. "ਪਾਸਿ ਨ ਦੇਈ ਕੋਈ ਬਹਣਿ." (ਵਾਰ ਗਉ ੧. ਮਃ ੪) ਉਨ੍ਹਾਂ ਨੂੰ ਕੋਈ ਕੋਲ ਬੈਠਨ ਨਹੀਂ ਦਿੰਦਾ। ੨. ਸੰਯੁਕ੍ਤ ਕ੍ਰਿਯਾ, ਬਹਿਣ (ਬੈਠਣ) ਨਹੀਂ ਦਿੰਦਾ.
ਵਿ- ਦੋ ਅਤੇ ਸੱਤਰ. ਦ੍ਹ੍ਹਿ ਸਪ੍ਟਤਿ- ੭੨.
ਦੇਖੋ, ਬਹਤਰ। ੨. ਦੇਖੋ, ਇਸਲਾਮ ਦੇ ਫਿਰਕੇ। ੩. ਦੇਖੋ, ਕੌਮ ਬਹੱਤਰ.
nan
"ਕਸਨਿ ਬਹਤਰਿ ਲਾਗੀ ਤਾਹਿ." (ਬਸੰ ਕਬੀਰ) ਬਹੱਤਰ ਨਾੜੀਆਂ ਕਸਣ ਵਾਲੀਆਂ ਰੱਸੀਆਂ ਯੋਗਮਤ ਦੇ ਗ੍ਰੰਥ ਗੋਰਕ੍ਸ਼੍ਪੱਧਤਿ ਵਿੱਚ ਬਹੱਤਰ ਹਜਾਰ ਨਾੜੀ ਲਿਖੀ ਹੈ. (तत्र नाङयः समुन्पन्नाः सहत्राणां द्बिसपततिः ) ਜਿਨ੍ਹਾਂ ਵਿਚੋਂ ਮੁੱਖ ਬਹੱਤਰ ਮੰਨੀਆਂ ਹਨ. ਪ੍ਰਾਣਸੰਗੁਲੀ ਵਿੱਚ ਭੀ ਬਹੱਤਰ ਹਾਟ ਸ਼ਰੀਰ ਵਿੱਚ ਲਿਖੇ ਹਨ. "ਬਹਤਰਿ ਘਰਿ ਇਕੁ ਪੁਰਖ੍ਹ੍ਹ ਸਮਾਇਆ." (ਸੂਹੀ ਕਬੀਰ) ਦੇਖੋ, ਗਜਨਵ.
ਦੇਖੋ, ਬਹਤਰਿ.
nan