اُ توں شروع ہون والے پنجابی لفظاں دے معنےਵ

ਦੇਖੋ, ਵਹਣ। ੨. ਸੰ. वहनि- ਵਹ੍ਨਿ. ਅਗਨਿ. ਆਤਿਸ਼. "ਕੁਲੰ ਕੋਟਿ ਹੋਮੇ ਵਿਖੇ ਵਹਿਣਕੁੰਡੰ." (ਗ੍ਯਾਨ) ਵਹ੍ਨਿਕੁੰਡ ਵਿੱਚ.


ਸੰ. ਵਹ੍ਨਿਕੁੰਡ. ਅਗਨਿਕੁੰਡ. ਦੇਖੋ, ਵਹਿਣ ੨.


ਕ੍ਰਿ- ਬੈਠਣਾ। ੨. ਪ੍ਰਵਾਹ ਵਿੱਚ ਰੁੜ੍ਹਨਾ। ੩. ਵਗਣਾ. ਸ੍ਰਵਣਾ. ਟਪਕਣਾ. ਚੁਇਣਾ. "ਨੀਰੁ ਵਹੇ ਵਹਿ ਚਲੈ ਜੀਉ." (ਮਾਝ ਮਃ ੪) ੪. ਚਲਣਾ. "ਗਾਡੀਰਾਹ ਸਾਧੁਸੰਗ ਵਹਿਣਾ." (ਭਾਗੁ)


ਦੇਖੋ, ਵਹਦਤ.