nan
ਸੰਗ੍ਯਾ- ਢਾਲ. ਸ਼ਸਤ੍ਰ ਨੂੰ ਓਟਣ ਵਾਲੀ "ਅਟਾਕ ਓਟੈ." (ਰਾਮਾਵ)
nan
ਵਿ- ਕੁਲ ਗੋਤ੍ਰ ਰਹਿਤ. ਦੇਖੋ, ਟਾਟ.#"ਅਟਾਟਸ੍ਚ." (ਗ੍ਯਾਨ)
ਵਿ- ਟਲਣ ਤੋਂ ਬਿਨਾ. ਅਚਲ. ਕ਼ਾਯਮ. "ਹਰਿ ਸਿਮਰਤ ਅਮਰ ਅਟਾਰੇ." (ਮਾਰੂ ਮਃ ੫)
ਅੱਟਾਲਿਕਾ. ਦੇਖੋ, ਅਟਾ. ੨. ਅੰਮ੍ਰਿਤਸਰ ਜਿਲੇ ਦਾ ਇੱਕ ਨਗਰ. ਇਸ ਥਾਂ ਦੇ ਸਰਦਾਰ ਸਿੱਧੂ ਗੋਤ ਦੇ ਜੱਟ ਹਨ. ਜਿਨ੍ਹਾਂ ਵਿੱਚੋਂ ਧਰਮ ਵੀਰ ਪਰਮ ਰਾਜਭਗਤ ਸਰਦਾਰ ਸ਼ਾਮ ਸਿੰਘ ਸਿੱਖ ਸੈਨਾ ਦਾ ਭੂਸਣ ਸੀ. ਇਸ ਮਹਾਨ ਯੋਧਾ ਨੇ ੧੦. ਫਰਵਰੀ ਸਨ ੧੮੪੬ ਨੂੰ ਸਬਰਾਉਂ ਦੇ ਜੰਗ ਵਿੱਚ ਵਡੀ ਬਹਾਦੁਰੀ ਨਾਲ ਸ਼ਹੀਦੀ ਪਾਈ.#ਸਰਦਾਰ ਸ਼ਾਮ ਸਿੰਘ ਦੀ ਸੁਪੁਤ੍ਰੀ ਨਾਨਕੀ, ਮਹਾਰਾਜਾ ਰਣਜੀਤ ਸਿੰਘ ਦੇ ਪੋਤ੍ਰੇ ਨੌਨਿਹਾਲ ਸਿੰਘ ਨਾਲ ਮਾਰਚ ਸਨ ੧੮੩੭ ਵਿੱਚ ਵਡੀ ਧੂਮ ਧਾਮ ਨਾਲ ਵਿਆਹੀ ਗਈ ਸੀ.
ਵਿ- ਟਲਣ ਤੋਂ ਬਿਨਾ. ਅਮਿਟ. "ਤੋਹਿ ਭਾਗ ਮੇ ਲਿਖ੍ਯੋ ਅਟਾਲ." (ਗੁਪ੍ਰਸੂ) ੨. ਸੰ. अट्टाल- ਅੱਟਾਲ. ਸੰਗ੍ਯਾ- ਬੁਰਜ। ੩. ਢੇਰ. ਅੰਬਾਰ.
nan
ਦੇਖੋ, ਅੱਟਣਾ। ੨. ਦੇਖੋ, ਅਟਨ.
nan
ਅਟਵੀ ਦਾ ਸੰਖੇਪ. "ਅਟੀ ਬਿਕਟੀ." (ਰਾਮਾਵ) ਬਿਖੜਾ ਜੰਗਲ। ੨. ਦੇਖੋ, ਅਟਨ ਅਤੇ ਅੱਟਣਾ.