اُ توں شروع ہون والے پنجابی لفظاں دے معنےਅ

ਸੰਗ੍ਯਾ- ਅੱਟਾ ੧. ਦਾ ਇਸਤ੍ਰੀ ਲਿੰਗ।#੨. ਭਰੀ. ਪੂਰੀ. ਜਿਵੇਂ ਖਾਈ (ਖ਼ੰਦਕ) ਅੱਟੀ ਗਈ।#੩. ਪੋਠੋ. ਮੌਲੀ ਦਾ ਧਾਗਾ.


ਵਿ- ਤ੍ਰੁਟੀ ਰਹਿਤ. ਟੁੱਟਣ ਤੋਂ ਬਿਨਾ. ਅਖੰਡ। ੨. ਮੁੱਕਣ ਤੋਂ ਬਿਨਾ. ਟੋਟੇ ਬਿਨਾ.


ਵਿ- ਤ੍ਰੁਟਿ ਰਹਿਤ. ਅਟੁੱਟ। ਦੇਖੋ, ਟੇਟਾ.


ਸੰਗ੍ਯਾ- ਅਟਨ ਕਰਨ ਵਾਲਾ ਯੰਤ੍ਰ. ਘੁੰਮਣ ਵਾਲਾ ਯੰਤ੍ਰ. ਡੋਰੂ ਦੀ ਸ਼ਕਲ ਦਾ ਇੱਕ ਯੰਤ੍ਰ, ਜਿਸ ਉੱਪਰ ਸੂਤ ਦੀ ਅੱਟੀ ਬਣਾਈ ਜਾਂਦੀ ਹੈ. "ਪੁਨਹਿ ਅਟੇਰਨ ਕੀ ਬਿਧਿ ਪ੍ਰੇਰਨ." (ਗੁਪ੍ਰਸੂ)#੨. ਮੱਕੜੀ ਦੀ ਕਿਸਮ ਦਾ ਇੱਕ ਜੀਵ, ਜਿਸ ਨੂੰ ਕਾਹਣਾ ਆਖਦੇ ਹਨ. ਦੇਖੋ, ਅਟੇਰੂ। ੩. ਸੂਤ ਅਟੇਰਨ ਦੀ ਕ੍ਰਿਯਾ. "ਸਹਿਤ ਪ੍ਰੀਤਿ ਕੇ ਕਰਹਿ ਅਟੇਰਨ." (ਗੁਪ੍ਰਸੂ)


ਕ੍ਰਿ- ਘੁਮਾਉਣਾਂ. ਟੇਰਨਾ. ਚੱਕਰ ਦੇਣਾ। ੨. ਅਟੇਰਨ ਪੁਰ ਸੂਤ ਲਪੇਟਣਾ। ੩. ਧੋਖੇ ਵਿੱਚ ਫਸਾਉਣਾ.


ਸੰਗ੍ਯਾ- ਹੇਠ ਉੱਪਰ. ਸੱਜੇ ਖੱਬੇ ਅਟਨ (ਫਿਰਨ) ਵਾਲਾ ਜੀਵ. ਕਾਹਣਾ. ਲੰਮੀਆਂ ਟੰਗਾਂ ਵਾਲੀ ਮੱਕੜੀ. "ਅਟੇਰੂ ਕੋ ਕਨ੍ਹੈਯਾ ਨਾਮ." (ਅਕਾਲ) ੨. ਸੂਤ ਅਟੇਰਨ ਦਾ ਸੰਦ। ੩. ਸੂਤ ਅਟੇਰਨ ਵਾਲਾ.