اُ توں شروع ہون والے پنجابی لفظاں دے معنےਵ

ਦੇਖੋ, ਵ੍ਯਾਵ੍ਰਿੱਤਿ.


ਸੰਗ੍ਯਾ- ਵੀਜਾਰ੍‍ਹ. ਬੀਜ ਲਈ ਪਕਾਇਆ ਹੋਇਆ ਫਲ। ੨. ਲੇਖਾ. ਹਿਸਾਬ. ਗਣਨਾ. "ਅਘ ਵਿਆੜ ਕਰ ਪੁੰਨ ਵਿਸੇਖ." (ਗੁਪ੍ਰਸੂ) ੩. ਹਿਸਾਬ ਦੀ ਮੁਜਰਾਈ. "ਪਾਪ ਵਿਆੜ ਕਰ ਪੁੰਨ ਭੋਗਾਈਤੇ ਹੈਂ." (ਭਗਤਾਵਲੀ)


ਸੰ. विश. ਧਾ- ਧਸਣਾ (ਘੁਸਣਾ), ਫੈਲਣਾ, ਆਰਾਮ ਕਰਨਾ, ਭੋਗਣਾ, ਮੂਰਛਿਤ ਹੋਣਾ, ਵਾਸ ਕਰਨਾ। ੨. ਸੰ. विष. ਧਾ- ਵ੍ਯਾਪਣਾ, ਸਿੰਜਣਾ। ੩. ਸੰ. विस्. ਧਾ- ਫੈਂਕਣਾ, ਸਾਮ੍ਹਣੇ ਰੱਖਣਾ। ੪. ਸੰ. ਵਿਸ਼. ਸੰਗ੍ਯਾ- ਮਨੁੱਖ. ਆਦਮੀ। ੫. ਕਮਲ ਦੀ ਡੰਡੀ। ੬. ਚਾਂਦੀ. ਰਜਤ। ੭. ਵੈਸ਼੍ਯ. ਹਿੰਦੂਮਤ ਅਨੁਸਾਰ ਤੀਜਾ ਵਰਣ. ਖੇਤੀ ਅਤੇ ਵਣਜ ਕਰਨ ਵਾਲਾ। ੮. ਸੰ. ਵਿਸ. ਜ਼ਹਿਰ. ਵਿਖ। ੯. ਜਲ ੧੦. ਕਮਲ ਦੀ ਤਰੀ (ਕੇਸ਼ਰ), ੧੧. ਕਮਲ ਦੀ ਡੰਡੀ (ਮ੍ਰਿਣਾਲ). ਇਹ ਵਿਸ ਭੀ ਸਹੀ ਹੈ.