اُ توں شروع ہون والے پنجابی لفظاں دے معنےਸ

ਸੰ. शबली. ਡੱਬਖੜੱਬੀ ਗਊ। ੨. ਡਿੰਗ. ਸੰਝ. ਸ਼੍ਯਾਮ.


ਅ਼. [صبا] ਸਬਾ. ਸੰਗ੍ਯਾ- ਪੁਰੇ ਦੀ ਪੌਣ। ੨. ਅਮ੍ਰਿਤ ਵੇਲੇ ਦੀ ਹਵਾ.


ਸਰਵ- ਸਭ. ਕ੍ਰਿ. ਵਿ- ਸਾਰੇ. ਸਭ ਥਾਂ. "ਸਾਰੰਗਪਾਣਿ ਸਬਾਇ." (ਵਾਰ ਮਾਰੂ ੧. ਮਃ ੧)


ਵਿ- ਸਪਾਦ. ਸਵਾਇਆ. ਇੱਕ ਪੂਰਾ ਅਤੇ ਦੂਜੇ ਦੇ ਚੌਥੇ ਭਾਗ ਸਹਿਤ। ੨. ਸਰਵ. ਸਭ. "ਸੁਣਿਅਹੁ ਲੋਕ ਸਬਾਇਆ." (ਵਾਰ ਆਸਾ ਮਃ ੧) "ਠਾਕੁਰ ਏਕ ਸਬਾਈ ਨਾਰਿ." (ਓਅੰਕਾਰ) "ਰੁੰਨੇ ਬੀਰ ਸਬਾਏ." (ਵਡ ਮਃ ੧. ਅਲਾਹਣੀਆ) ੩. ਸੰ. ਸਮਵਾਯ. ਸ਼ੰਬੰਧ. ਮੇਲ. ਪੁਰਖ ਏਕ ਹੈ ਹੋਰ ਸਗਲੀ ਨਾਰਿ ਸਬਾਈ." (ਵਾਰ ਵਡ ਮਃ ੩) ੪. ਦੇਖੋ, ਸਮਵਾਯ ਸੰਬੰਧ.


ਇੱਕ ਛੰਦ, ਜਿਸ ਦਾ ਨਾਉਂ "ਸਵਾਸਨ" ਅਤੇ "ਸੁਵਾਸ" ਭੀ ਹੈ. ਲੱਛਣ- ਚਾਰ ਚਰਣ, ਪ੍ਰਤਿ ਚਰਣ ਨ, ਜ, ਲ.   , , .#ਉਦਾਹਰਣ#ਚਲਤ ਖਤੰਗਹਿ। ਭਟ ਤਨ ਭੰਗਹਿ।#ਬਰਨ ਸੁਰੰਗਹਿ। ਗਿਰਤ ਤੁਰੰਗਹਿ।। (ਗੁਪ੍ਰਸੂ) ੨. ਦੇਖੋ, ਸਾਬਾਸ। ੩. ਸ- ਵਾਸਕ੍ਰ ਸਮੇਤ.


ਸੰਗ੍ਯਾ- ਭੋਰ. ਤੜਕਾ. ਅਮ੍ਰਿਤ ਵੇਲਾ. ਦੇਖੋ, ਸੁਬਹ। ੨. ਵਿ- ਸ਼ਬ (ਰਾਤ) ਦਾ. "ਚਉਥੈ ਪਹਰਿ ਸਬਾਹ ਕੈ." (ਵਾਰ ਮਾਝ ਮਃ ੧) ਰਾਤ ਦੇ ਪਿਛਲੇ ਪਹਰ ਵਿੱਚ। ੩. ਸਭ (ਸਰ੍‍ਵ) ਨੂੰ। ੪. ਪਹੁੰਚਾਉਣਾ. ਦੇਖੋ, ਸੰਵਹਨ.


ਦੇਖੋ, ਸਬਾਹ, ਸਵਾਹੀ ਅਤੇ ਸਾਬਾਹੀ.


ਅ਼. ਸਾਬਾਤ਼. ਸੰਗ੍ਯਾ- ਛੱਤਦਾਰ ਰਾਹਦਾਰੀ, ਜਿਸ ਵਿੱਚ ਵੈਰੀ ਦੇ ਸ਼ਸਤ੍ਰਾਂ ਤੋਂ ਬਚ ਸਕੀਏ।¹ ੨. ਇਸੇ ਸ਼ਬਦ ਤੋਂ ਪੰਜਾਬੀ ਵਿੱਚ ਵਡੇ ਕੋਠੇ ਦਾ ਨਾਉਂ ਸਬਾਤ ਹੋ ਗਿਆ ਹੈ। ੩. ਅ਼. [ثبات] ਸਬਾਤ. ਦ੍ਰਿੜ੍ਹਤਾ. ਮਜਬੂਤੀ. ਸਾਬਤ ਕ਼ਦਮੀ.