اُ توں شروع ہون والے پنجابی لفظاں دے معنےਲ

ਦੇਖੋ, ਲੁਣਨਾ.


ਦੇਖੋ, ਲੂਨ. "ਲੂਣੇ ਖੇਤਿ ਰਥਵਾਰਿ ਕਰੈ." (ਆਸਾ ਕਬੀਰ)


ਵਿ- ਲੁਣਨ (ਕੱਟਣ) ਵਾਲਾ, ਵਾਲੀ। ੨. ਨਮਕੀਨ। ੩. ਸੰਗ੍ਯਾ- ਨਮਕਗਰ. ਲੂਣ ਬਣਾਉਣ ਵਾਲਾ.


ਵਿ- ਲੂਣ ਵਾਲੀ. ਨਮਕੀਨ। ੨. ਸੰਗ੍ਯਾ- ਸੋਨੇ ਨੂੰ ਸ਼ੁੱਧ ਕਰਨ ਲਈ ਸੁਨਿਆਰ ਦਾ ਖਾਰ.


ਦੇਖੋ, ਲੋਣੀ ਅਖਤਰ.


ਸੰਗ੍ਯਾ- ਚੁਆਤਾ. ਉਲਕਾ। ੨. ਦੱਦ ਜੇਹੀ ਇੱਕ ਹੋਠਾਂ ਤੇ ਹੋਣ ਵਾਲੀ ਬੀਮਾਰੀ. ਦੇਖੋ, ਲੂਤਾ ੨। ੩. ਅ਼. [لوُط] ਲੂਤ਼ Lot. ਹਾਰਾਨ ਦਾ ਪੁਤ੍ਰ ਅਤੇ ਇਬਰਾਹੀਮ ਦਾ ਭਤੀਜਾ ਇੱਕ ਮਹਾਤਮਾ. ਬਾਈਬਲ ਅਤੇ ਕੁਰਾਨ ਅਨੁਸਾਰ ਇਸ ਦੀ ਪੈਗੰਬਰਾਂ ਵਿੱਚ ਗਿਣਤੀ ਹੈ.


ਸੰ. ਮੱਕੜੀ. ਜਾਲਾ ਤਾਣਨ ਵਾਲਾ ਇੱਕ ਜੀਵ. Spider। ੨. ਸਬੂਰੁਲਸ਼ਫ਼ਤ. Herpes Labialis ਇੱਕ ਖਲੜੀ (ਤੁਚਾ) ਦੀ ਬੀਮਾਰੀ, ਜਿਸ ਨੂੰ ਮਕੜੀ ਦੇ ਪੇਸ਼ਾਬ ਤੋਂ ਪੈਦਾ ਹੋਣਾ ਮੰਨਿਆ ਹੈ. ਇਸ ਨੂੰ ਪੰਜਾਬੀ ਵਿੱਚ ਪਕਲੂਤ ਆਖਦੇ ਹਨ. ਅੱਜ ਕੱਲ ਦੇ ਵਿਦ੍ਵਾਨਾਂ ਨੇ ਜਿਗਰ ਅਤੇ ਮੇਦੇ ਦੀ ਖਰਾਬੀ ਤੋਂ ਇਸ ਦਾ ਹੋਣਾ ਮੰਨਿਆ ਹੈ ਅਰ ਇਹ ਛੂਤ ਦਾ ਰੋਗ ਹੈ. ਇਸ ਦਾ ਲੱਛਣ ਹੈ ਕਿ ਹੋਠਾਂ ਤੇ ਛੋਟੀਆਂ ਫੁਨਸੀਆਂ ਹੋਕੇ ਵਿੱਚੋਂ ਪੀਲਾ ਪਾਣੀ ਵਹਿਣ ਲਗਦਾ ਹੈ, ਅਰ ਜਿੱਥੇ ਇਹ ਪਾਣੀ ਲੱਗਦਾ ਹੈ, ਉੱਥੇ ਹੋਰ ਫੁਨਸੀਆਂ ਹੋ ਜਾਂਦੀਆਂ ਹਨ, ਖੁਰਕ ਅਤੇ ਜਲਨ ਹੁੰਦੀ ਹੈ.#ਇਸ ਦਾ ਇਲਾਜ ਹੈ- ਗੰਧਕ ਦੇ ਸਬੂਣ ਨਾਲ ਧੋਕੇ ਗੇਰੂ ਅਤੇ ਸਫੇਦਾ ਬਰੀਕ ਪੀਹਕੇ ਫੁਨਸੀਆਂ ਤੇ ਛਿੜਕਣਾ, ਦੋਵੇਂ ਹਲਦੀਆਂ, ਮਜੀਠ, ਪਤੰਗ ਦੀ ਲੱਕੜ, ਗਜਕੇਸਰ, ਇਨ੍ਹਾਂ ਨੂੰ ਠੰਢੇ ਪਾਣੀ ਨਾਲ ਘਸਾਕੇ ਲੇਪ ਕਰਨਾ, ਜਿਸ ਗਿਜਾ ਤੋਂ ਹਾਜਮਾਂ ਠੀਕ ਰਹੇ ਅਤੇ ਜਿਗਰ ਦੀ ਖਰਾਬੀ ਦੂਰ ਹੋਵੇ, ਉਸ ਦਾ ਸੇਵਨ ਕਰਨਾ.


ਸੰਗ੍ਯਾ- ਚੁਆਤੀ. ਉਲਕਾ। ੨. ਭਾਵ- ਚੁਗਲੀ. ਝਗੜਾ ਵਧਾਉਣ ਵਾਲੀ ਗੱਲ। ੩. ਅ਼. [لوُطی] ਲੂਤ਼ੀ ਲਾ ਕੇ ਬਾਜ਼ (Sodom ice). ੪. ਵਿ- ਲੂਤ਼ ਪੈਗ਼ੰਬਰ ਨਾਲ ਹੈ ਜਿਸ ਦਾ ਸੰਬੰਧ. ਦੇਖੋ, ਲੂਤ ੩.


ਵਿ- ਚੁਆਤੀ ਲਾਉਣ ਵਾਲਾ। ੨. ਚੁਗਲ. ਝਗੜਾ ਵਧਾਉਣ ਵਾਲਾ.