اُ توں شروع ہون والے پنجابی لفظاں دے معنےਸ

ਫ਼ਾ. [صبوُری] ਸਬੂਰੀ. ਸੰਗ੍ਯਾ- ਸਬਰ ਦਾ ਭਾਵ. ਸੰਤੋਖ. "ਸਿਦਕ ਸਬੂਰੀ ਸਾਦਿਕਾ." (ਵਾਰ ਸ੍ਰੀ ਮਃ ੧) "ਸਿਦਕ ਸਬੂਰੀ ਸੰਤ ਨ ਮਿਲਿਓ." (ਮਾਰੂ ਅਃ ਮਃ ੫. ਅੰਜੁਲੀਆਂ)


ਇਹ ਪਿੰਡ ਜੰਬਰ ਇਲਾਕਾ ਲਹੌਰ ਦੇ ਵਸਨੀਕ ਫਾਰਸੀ ਵਿਦ੍ਵਾਨ, ਬਾਦਸ਼ਾਹੀ ਨੌਕਰ ਸਨ. ਸੰਮਤ ੧੭੯੦ ਵਿੱਚ. ਖਾਨਬਹਾਦੁਰ (ਜ਼ਕਰੀਆ ਖਾਨ) ਸੂਬਾ ਲਹੌਰ ਨੇ ਇਨ੍ਹਾਂ ਨੂੰ ਆਪਣੀ ਵੱਲੋਂ ਵਕੀਲ ਬਣਾਕੇ ਲੱਖ ਰੁਪਯੇ ਦੀ ਜਾਗੀਰ ਦੀ ਸਨਦ, ਨਵਾਬੀ ਖਤਾਬ ਅਤੇ ਵਡਮੁੱਲਾ ਖਿਲਤ ਪੰਥ ਨੂੰ ਦੇਣ ਲਈ ਅੰਮ੍ਰਿਤਸਰ ਭੇਜਿਆ ਸੀ ਤਾਕਿ ਖਾਲਸਾ ਮਾਰ ਧਾੜ ਛੱਡਕੇ ਸ਼ਾਂਤਿ ਨਾਲ ਬੈਠੇ. ਇਨ੍ਹਾਂ ਨੇ ਇਸ ਵੇਲੇ ਕਪੂਰ ਸਿੰਘ ਜੀ ਨੂੰ ਨਵਾਬ ਪਦ ਦੇ ਕੇ ਆਪਣੀ ਵਕਾਲਤ ਪੂਰੀ ਕੀਤੀ, ਇਸ ਲਈ ਸਿੱਖ ਇਤਿਹਾਸ ਵਿੱਚ ਸਬੇਗ ਸਿੰਘ ਜੀ ਦਾ ਨਾਉਂ " ਵਕੀਲ" ਸੱਦੀਦਾ ਹੈ.#ਕੁਝ ਚਿਰ ਇਹ ਲਾਹੌਰ ਦੇ ਕੋਤਵਾਲ ਭੀ ਰਹੇ, ਜਿਸ ਸਮੇਂ ਕਈ ਸ਼ਹੀਦਗੰਜ ਅਤੇ ਗੁਰੁਦ੍ਵਾਰੇ ਬਣਾਏ. ਅੰਤ ਨੂੰ ਕਾਜੀਆਂ ਦੀ ਸ਼ਕਾਇਤ ਪੁਰ, ਪੁਤ੍ਰ ਸ਼ਾਹਬਾਜ਼ ਸਿੰਘ ਸਮੇਤ ਚਰਖੀ ਚੜ੍ਹਾਕੇ ਸੰਮਤ ੧੮੦੨ ਵਿੱਚ ਲਹੌਰ ਸ਼ਹੀਦ ਕੀਤੇ ਗਏ. ਦੇਖੋ, ਸ਼ਾਹਬਾਜ ਸਿੰਘ.


ਸੰਗ੍ਯਾ- ਸੁਵੇਲਾ. ਅਮ੍ਰਿਤਵੇਲਾ.


ਸੰ. सवयस्- ਸਵਯਸ. ਵਿ- ਉਸੇ ਉਮਰ ਦਾ. ਹਮ ਉਮਰ. "ਕੇਤਿਕ ਤਿਨ ਮੇ ਸਖਾ ਸਬੈਸ." (ਗੁਪ੍ਰਸੂ)


ਸਰਵ- ਅੰਗਨ. "ਧਰੋ ਸਬੰਗਨ ਸੁੱਧ ਕੇਸਰੀ ਚੀਰ." (ਪਾਰਸਾਵ)


ਵਿ- ਸਰ੍‍ਵ. ਸਬ. ਤਮਾਮ. "ਸਭ ਊਪਰਿ ਨਾਨਕ ਕਾ ਠਾਕੁਰ." (ਸੂਹੀ ਛੰਤ ਮਃ ੫)