اُ توں شروع ہون والے پنجابی لفظاں دے معنےਹ

ਸੰ. ਸੰਗ੍ਯਾ- ਆਕਾਸ਼ ਤੋਂ ਗਾੜ੍ਹਾ ਹੋਕੇ ਡਿਗਿਆ ਹੋਇਆ ਜਲ. ਤੁਸਾਰ. ਬਰਫ਼। ੨. ਪੋਹ ਮਾਘ ਦੀ ਰੁੱਤ। ੩. ਚੰਦਨ। ੪. ਕਪੂਰ। ੫. ਵਿ- ਸੀਤਲ. ਠੰਢਾ.


ਸੰ. ਸੰਗ੍ਯਾ- ਸੀਤਲ ਕਿਰਣਾਂ ਵਾਲਾ, ਚੰਦ੍ਰਮਾ। ੨. ਕਪੂਰ।੩ ਹਿਮਰਿਤੁ. ਮੱਘਰ ਅਤੇ ਪੋਹ ਦਾ ਸਮਾਂ. ਰਾਮਕਲੀ ਰਾਗ ਵਿੱਚ ਪੰਜਵੇਂ ਸਤਿਗੁਰੂ ਦੀ ਬਾਣੀ, ਜੋ "ਰੁਤੀ" ਸਿਰਨਾਵੇਂ ਹੇਠ ਲਿਖੀ ਹੈ. ਉਸ ਵਿੱਚ ਹਿਮਕਰ ਦੀ ਥਾਂ ਸਿਸੀਅਰ (शिशिर ) ਅਰ ਮਾਘ ਫੱਗੁਣ ਨੂੰ ਹਿਮਕਰ ਲਿਖਿਆ ਹੈ, ਯਥਾ- "ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ." ਅਤੇ- "ਰੁਤਿ ਸਿਸੀਅਰ ਸੀਤਲ ਹਰਿ ਪ੍ਰਗਟੇ ਮੰਘਰ ਪੋਹਿ ਜੀਉ." (ਰਾਮ ਰੁਤੀ ਮਃ ੫)¹


ਸੰਗ੍ਯਾ- ਹਿਮ (ਬਰਫ਼) ਦਾ ਪਹਾੜ. ਹਿਮਾਲਯ। ੨. ਦੇਖੋ, ਹੇਮਕੁੰਟ.


ਦੇਖੋ, ਪੰਜ ਪ੍ਯਾਰੇ.


ਬਰਫ ਦੇ ਧਾਰਨ ਵਾਲਾ, ਹਿਮਾਲਯ.