اُ توں شروع ہون والے پنجابی لفظاں دے معنےਦ

ਦੇਖੋ, ਸੂਚੀ ੨। ੨. ਵਿ- ਸ਼ੁਚਿਮਨ. ਪਵਿਤ੍ਰਾਤਮਾ.


ਫ਼ਾ. [دِلسوز] ਸੰਗ੍ਯਾ- ਮਨ ਦੀ ਜਲਨ। ੨. ਵਿ- ਪ੍ਯਾਰਾ. ਮਨਭਾਵਨ. ਮਨ ਨੂੰ ਸੋਖ਼ਤਨ (ਜਲਾਉਣ) ਵਾਲਾ. ਜਿਸ ਦੇ ਨਾ ਮਿਲਨ ਤੋਂ ਮਨ ਜਲਦਾ ਹੈ.


ਦਿਲ ਦਾ ਬਹੁ ਵਚਨ.


ਦਿਲ ਤੋਂ. ਮਨੋ. "ਦਿਲਹੁ ਮੁਹਬਤਿ ਜਿਨ ਸੇਈ ਸਚਿਆ." (ਆਸਾ ਫਰੀਦ)


ਫ਼ਾ. [دِلکش] ਵਿ- ਦਿਲ ਖਿੱਚਣਵਾਲਾ. ਮਨਮੋਹਨ.


ਫ਼ਾ. [دِلقبض] ਦਿਲਕ਼ਬਜ. ਅੰਤਹਕਰਣ ਨੂੰ ਵਸ਼ ਕਰਨ ਦੀ ਕ੍ਰਿਯਾ. "ਦਿਲਕਬਜ ਕਬਜਾ ਕਾਦਰੋ." (ਤਿਲੰ ਮਃ ੫)