اُ توں شروع ہون والے پنجابی لفظاں دے معنےਦ

ਫ਼ਾ. [دِلکُشا] ਵਿ- ਦਿਲ ਖੋਲ੍ਹਣਵਾਲਾ. ਦਿਲ ਖ਼ੁਸ਼ ਕਰਨ ਵਾਲਾ.


ਫ਼ਾ. [دِلگیر] ਵਿ- ਦਿਲ ਜਿਸ ਦਾ ਫੜਿਆ ਗਿਆ ਹੈ. ਗ਼ਮਗੀਨ. ਸ਼ੋਕਾਤੁਰ. "ਭੇ ਦਿਲ ਗੀਰ ਜੁ ਹੈਂ ਹਿਤਕਾਰੂ." (ਨਾਪ੍ਰ)


ਸੰਗ੍ਯਾ- ਉਦਾਸੀ. ਦਿਲ ਫੜੇਜਾਣ ਦੀ ਦਸ਼ਾ.


ਫ਼ਾ. [دِلچسپی] ਸੰਗ੍ਯਾ- ਦਿਲ ਦਾ ਲਗਾਉ. ਚਿੱਤ ਦੇ ਖਿੱਚੇ ਜਾਣ ਦਾ ਭਾਵ.


ਫ਼ਾ. [دِلجوئی] ਦਿਲਜੂਈ. ਸੰਗ੍ਯਾ- ਦਿਲ ਜੁਸ੍ਤਨ (ਢੂੰਢਣ) ਦੀ ਕ੍ਰਿਯਾ. ਤਸੱਲੀ. ਧੀਰਯ. ਦਿਲਾਸਾ.