اُ توں شروع ہون والے پنجابی لفظاں دے معنےਸ

ਸੰ. ਸਰ੍‍ਵਤ੍ਰ. ਵ੍ਯ- ਸਭ ਕਾਲ ਵਿੱਚ। ੨. ਸਾਰੇ ਅਸਥਾਨਾਂ ਵਿੱਚ. "ਇਹੁ ਹਰਿਰਸ ਵਣ ਤਿਣ ਸਭਤੁ ਹੈ." (ਸ੍ਰੀ ਮਃ ੪) "ਸਭਤੈ ਰਹਿਆ ਸਮਾਇ." (ਗਉ ਅਃ ਮਃ ੩)


ਸਰਵ ਤੋਂ. ਸਭ ਸੇ. ਸਭ ਨਾਲੋਂ "ਸਭਦੂ ਵਡੇ ਭਾਗ ਗੁਰਸਿਖਾ ਕੇ." (ਵਾਰ ਸੋਰ ਮਃ ੪)


ਸਰਵ ਕੋ. ਸਭਪ੍ਰਤਿ. ਸਾਰਿਆਂ ਨੂੰ. "ਅਣਮੰਗਿਆ ਦਾਨ ਦੇਵਣਾ ਸਭਨਾਹਾ ਜੀਆ." (ਵਾਰ ਵਡ ਮਃ ੪) ੨. ਸਭਨਾ ਨੇ.


ਖੁਖਰਾਣਾਂ ਵਿੱਚੋਂ ਇੱਕ ਖਤ੍ਰੀ ਜਾਤਿ. ਇਸ ਗੋਤ ਦੇ ਖਤ੍ਰੀ ਖੇਤੀ ਵਾਹੀ ਦਾ ਕੰਮ ਭੀ ਬਹੁਤ ਕਰਦੇ ਹਨ. "ਪਟਨੇ ਸਭਰਵਾਲ ਹੈ ਨਵਲ ਨਿਹਾਲਾ ਸੁੱਧ ਪਰਾਣੀ." (ਭਾਗੁ)


ਵਿ- ਸਭਨਾਂ ਵਿੱਚੋਂ ਵਧਕੇ ਪ੍ਰਕਾਸ਼ ਕਰਨ ਵਾਲੀ. ਪ੍ਰਧਾਨ ਰਾਣੀ. "ਸਾ ਕੁਲਵੰਤੀ ਸਾ ਸਭਰਾਈ ਜੋ ਪਿਰ ਕੈ ਰੰਗਿ ਸਵਾਰੀ ਜੀਉ." (ਮਾਝ ਮਃ ੫) ੨. ਸੰਗ੍ਯਾ- ਸ਼੍ਰੀ ਗੁਰੂ ਅੰਗਦਦੇਵ ਜੀ ਦੀ ਭੂਆ, ਬਾਬਾ ਫੇਰੂ ਜੀ ਦੀ ਭੈਣ, ਜਿਸ ਨੂੰ ਫਿਰਾਈ ਭੀ ਆਖਦੇ ਹਨ. ਇਸ ਦਾ ਵਿਆਹ ਖਡੂਰ ਪਿੰਡ ਵਿੱਚ ਹੋਇਆ ਸੀ। ੩. ਦੇਖੋ, ਸਤਭਰਾਈ.


ਵਿ- ਸਰਵ ਹੀ. ਸਾਰੀ. ਤਮਾਮ. "ਜਾਣਹਿ ਬਿਰਥਾ ਸਭਾ ਮਨ ਕੀ." (ਆਸਾ ਮਃ ੫) "ਆਪਿ ਤਰਿਆ ਸਭਾ ਸ੍ਰਿਸਟਿ ਛਡਾਵੈ." (ਵਾਰ ਰਾਮ ੨. ਮਃ ੫) ੨. ਸੰ. ਸੰਗ੍ਯਾ- ਜੋ ਸ (ਸਾਥ) ਭਾ (ਪ੍ਰਕਾਸ਼ੇ). ਮਜਲਿਸ. ਮੰਡਲੀ. ੩. ਸਭਾ ਦਾ ਅਸਥਾਨ. ਦਰਬਾਰ ਦਾ ਘਰ. "ਗੁਰਸਭਾ ਏਵ ਨ ਪਾਈਐ." (ਵਾਰ ਸ੍ਰੀ ਮਃ ੩) ੪. ਰਾਜਾ ਦਾ ਦਰਬਾਰੀ ਕਮਰਾ.