اُ توں شروع ہون والے پنجابی لفظاں دے معنےਸ

ਸੰਗ੍ਯਾ- ਦਰਬਾਰੀ. ਸਭਾ ਵਿੱਚ ਬੈਠਣ ਵਾਲਾ.


ਵਿ- ਸਭਾ ਦਾ ਸ਼੍ਰਿੰਗਾਰ. ਸਭਾ ਦਾ ਭੂਸਣ. ਰੂਪ ਗੁਣ ਬਲ ਨੀਤਿ ਆਦਿ ਕਰਕੇ ਪੂਰਣ. "ਸਭਾਸਿੰਗਾਰ ਬਡੇ ਮਨੁਖਾ." (ਭਾਗੁ) ੨. ਸੰਗ੍ਯਾ- ਰਾਜਾ। ੩. ਕਵਿ। ੪. ਪੰਡਿਤ.


ਦੇਖੋ, ਸੰਗਤ ਸਿੰਘ। ੨. ਰਾਜਾ ਹਮੀਰ ਸਿੰਘ ਨਾਭਾਪਤਿ ਦੀ ਸੁਪੁਤ੍ਰੀ, ਜੋ ਸਰਦਾਰ ਸਾਹਿਬ ਸਿੰਘ ਭੰਗੀ ਮਿਸਲ ਦੇ ਰਤਨ ਨੂੰ ਵਿਆਹੀ ਗਈ ਸੀ.


ਵਿ- ਸ- ਭਾਗ੍ਯ. ਭਾਗ ਸਹਿਤ. ਖ਼ੁਸ਼ਨਸੀਬ ਚੰਗੇ ਭਾਗਾਂ ਵਾਲਾ. "ਬੂਝੈ ਬੂਝਨਹਾਰ ਸਭਾਗਾ." (ਗਉ ਕਬੀਰ) ੨. ਸੰਗ੍ਯਾ- ਸ਼੍ਰੀ ਗੁਰੂ ਨਾਨਕ ਦੇਵ ਦਾ ਇੱਕ ਪ੍ਰੇਮੀ ਸਿੱਖ। ੩. ਚੂਹਣੀਆ ਪਿੰਡ ਦਾ ਵਸਨੀਕ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਇੱਕ ਅਰੋੜਾ ਸਿੱਖ। ੪. ਪੇਸ਼ਾਵਰ ਨਿਵਾਸੀ ਇੱਕ ਸਿੱਖ, ਜੋ ਪੰਜ ਬੇਸ਼ਕੀਮਤੀ ਕਾਬੁਲੀ ਘੋੜੇ ਲੈ ਕੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਹਰਿਗੋਬਿੰਦਪੁਰ ਹਾਜਰ ਹੋਇਆ ਸੀ. "ਧਨੀ ਬਡੋ ਅਰੁ ਨਾਮ ਸਭਾਗਾ." (ਗੁਪ੍ਰਸੂ)


ਸੰ. सभाज ਧਾ- ਸੇਵਾ ਕਰਨਾ. ਤ੍ਰਿਪਤ ਕਰਨਾ.


ਸੰ. ਸੰਗ੍ਯਾ- ਪੂਜਨ ਕਰਨ ਦੀ ਕ੍ਰਿਯਾ. ਪ੍ਰਸੰਨ ਕਰਨਾ. ਦੇਖੋ, ਸਭਾਜ.