اُ توں شروع ہون والے پنجابی لفظاں دے معنےਵ

ਸੰ. ਵਿਸ਼ਯ. ਸੰਗ੍ਯਾ- ਸੰਸ਼ਯ. ਸ਼ੱਕ। ੨. ਸੰ. ਵਿਸਯ. ਇੰਦ੍ਰੀਆਂ ਦ੍ਵਾਰਾ ਜਾਣਨ ਯੋਗ੍ਯ ਸ਼ਬਦ ਆਦਿ. ਨੇਤ੍ਰ ਦਾ ਵਿਸਯ ਰੂਪ, ਕੰਨ ਦਾ ਸ਼ਬਦ, ਤੁਚਾ ਦਾ ਸਪਰਸ਼, ਰਸਨਾ ਦਾ ਰਸ ਅਤੇ ਨੱਕ ਦਾ ਗੰਧ।੩ ਮਜ਼ਮੂਨ। ੪. ਦੇਸ਼.


ਸੰ. ਵ੍ਯ- ਸੰਬੰਧ ਵਾਲਾ. ਮੁਤੱਲਿਕ਼.


ਦੇਖੋ, ਬਿਖਾਈ.


ਦੇਖੋ, ਵਿਸਰਣਾ। ੨. ਸੰ. ਸੰਗ੍ਯਾ- ਸਮੂਹ। ੩. ਵਿਸ੍ਤਾਰ। ੪. ਸੰ. ਵਿਸ਼ਰ. ਵਧ. ਨਾਸ਼.


ਸੰ. ਵਿਸਰ੍‍ਗ. ਸੰਗ੍ਯਾ- ਤਿਆਗ। ੨. ਦਾਨ। ੩. ਮੁਕਤਿ. ਮੋਕ੍ਸ਼੍‍। ੪. ਪ੍ਰਲਯ। ੫. ਵ੍ਯਾਕਰਣ ਅਨੁਸਾਰ ਅੱਖਰ ਦੇ ਅੱਗੇ, ਹੇਠ ਉੱਪਰ ਲੱਗੇ ਦੋ ਬਿੰਦੇ, ਜਿਨ੍ਹਾਂ ਦਾ ਉਚਾਰਣ ਅੱਧੇ ਹਾਹੇ ਸਮਾਨ ਹੁੰਦਾ ਹੈ. ਜੈਸੇ- ਨਮਃ। ੬. ਮੌਤ। ੭. ਵਿਯੋਗ. ਵਿਛੋੜਾ.


ਵਿਦਾ. ਦੇਖੋ, ਬਿਸਰਜਨ. "ਕਟੂਸ਼ਾਹ ਵਿਸਰਜਨ ਕਰ੍ਯੋ." (ਗੁਪ੍ਰਸੂ)


ਵਿਸਰ੍‍ਜਨ (ਵਿਦਾ) ਕੀਤਾ. "ਮਾਇਆ ਮੋਹ ਵਿਸਰਜਿਆ." (ਆਸਾ ਅਃ ਮਃ ੧)


ਵਿਸਰ੍‍ਜਨ (ਵਿਦਾ) ਕੀਤੀ. "ਬੁਧਿ ਵਿਸਰਜੀ, ਗਈ ਸਿਆਣਪ." (ਸ੍ਰੀ ਮਃ ੧. ਪਹਰੇ)