اُ توں شروع ہون والے پنجابی لفظاں دے معنےਅ

ਸੰਗ੍ਯਾ- ਇੱਕ ਗਣਛੰਦ. ਇਸ ਦਾ ਨਾਉਂ "ਭੁਜੰਗ ਪ੍ਰਯਾਤ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਚਾਰ ਯਗਣ. , , , .#ਉਦਾਹਰਣ-#ਮਹਾ ਘੋਰ ਕੈਕੈ ਘਨੰ ਕੀ ਘਟਾ ਜ੍ਯੋਂ,#ਸੁ ਧਾ੍ਯਾ ਰਣੰ ਬਿੱਜੁਲੀ ਕੀ ਛਟਾ ਜ੍ਯੋਂ,#ਸੁਨੇ ਸਰ੍‍ਬ ਦਾਨੋ ਸਮੌਹੈਂ ਸਿਧਾਏ,#ਮਹਾ ਕ੍ਰੋਧ ਕੈਕੈ ਸੁ ਬਾਜੀ ਨਚਾਏ. (ਮਾਂਧਾਤਾ) ੨. ਫ਼ਾ. [استر] ਖੱਚਰ. ਸੰ. ਅਸ਼੍ਵਤਰ। ੩. ਰਜਾਈ ਕੋਟ ਆਦਿਕ ਵਸਤ੍ਰਾਂ ਦੇ ਹੇਠ ਲਾਈ ਹੋਈ ਤਹਿ. ਅੰਦਰਸ। ੪. ਦੇਖੋ, ਅਸਤ੍ਰ.

ਸੰ. ਸਤਵਨ. ਸੰਗ੍ਯਾ- ਸਤੁਤਿ. ਤਾਰੀਫ. "ਅਸਤਵਨ ਪੂਜ ਕਰ." (ਸਲੋਹ) ੨. ਉਸਤਤਿ ਕਰਨ ਦੀ ਕ੍ਰਿਯਾ.

ਸੰ. ਸੰਗ੍ਯਾ- ਜੋ ਵਸਤੁ ਅਸਲੋਂ ਹੋਵੇ, ਪਰ ਅਗ੍ਯਾਨ ਦੀ ਸ਼ਕਤਿ ਕਰਕੇ ਉਸ ਦੀ ਅਣਹੋਂਦ ਭਾਸੇ, ਇਸ ਦਾ ਨਾਉਂ ਅਸਤ੍ਵਾਪਾਦਕ ਸ਼ਕਤਿ ਹੈ.

ਸੰ. ਵਿ- ਉਲਟ ਪੁਲਟ. ਛਿੰਨ ਭਿੰਨ.

ਇੱਕ ਗਣਛੰਦ. ਇਸ ਦਾ ਨਾਉਂ "ਅਸਤ੍ਰਾ" "ਕਿਲਕਾ" "ਤਾਰਕ" ਅਤੇ "ਤੋਟਕ" ਭੀ ਹੈ. ਲੱਛਣ- ਚਾਰ ਚਰਣ. ਪ੍ਰਤਿ ਚਰਣ ਚਾਰ ਸਗਣ. , , , .#ਉਦਾਹਰਣ-#ਅਸਿ ਲੈ ਕਲਕੀ ਕਰ ਕੋਪ ਭਿਰ੍ਯੋ,#ਰਣ ਰੰਗ ਸੁਰੰਗ ਬਿਖੈ ਬਿਚਰ੍ਯੋ,#ਗਹਿ ਪਾਣਿ ਕ੍ਰਿਪਾਣ ਬਿਖੈ ਨ ਡਰ੍ਯੋ,#ਰਿਸ ਸੋਂ ਰਣ ਚਿਤ੍ਰ ਵਿਚਿਤ੍ਰ ਕਰ੍ਯੋ. (ਕਲਕੀ)

ਕ੍ਰਿ- ਆ- ਸ੍‍ਥਾਮਨ. ਠਹਿਰਨਾ. ਰੁਕਣਾ. ਆਰਾਮ ਕਰਨਾ. "ਘੜੀ ਦੋਇ ਅਸਤਾਇਕੇ ਉਨ੍ਹਾਂ ਬਚਨ ਕੀਤਾ." (ਜਸਾ)

ਸੰ. ਅਸਤਾਚਲ. ਸੰਗ੍ਯਾ- ਅਸਤ- ਅਚਲ. ਉਹ ਪਹਾੜ, ਜਿਸ ਦੀ ਓਟ ਵਿੱਚ ਸੂਰਜ ਦਾ ਛਿਪਣਾ ਪੁਰਾਣਾਂ ਨੇ ਮੰਨਿਆ ਹੈ.

ਦੇਖੋ, ਅਸ੍ਵੱਥਾਮਾ. "ਜੂਝਤ ਸੱਲ ਭਯੋ ਅਸਤਾਮਾ." (ਜਨਮੇਜਯ)