ਦੇਖੋ, ਚਕਚੌਂਧ.
ਸੰਗ੍ਯਾ- ਚਕ੍ਰ (ਚੱਕੀ) ਵਿੱਚ ਪੀਠਾ ਚੂਰਣ (ਆਟਾ) ੨. ਆਟੇ ਵਾਂਙ ਪੀਠੀ ਵਸਤੁ. "ਮਾਰ ਕੈ ਧੂਰ ਕਿਯੇ ਚਕਚੂਰ." (ਚੰਡੀ ੧)
ਦੇਖੋ, ਚਚੂੰਧਰ.
ਸੰਗ੍ਯਾ- ਅਜੇਹੀ ਚਮਕ, ਜਿਸ ਨਾਲ ਨੇਤ੍ਰ ਚੁੰਧਿਆ ਜਾਣ. ਦੇਖੋ, ਚਕ ਧਾ। ੨. ਵਿ- ਚਕਿਤਾਂਧ. ਹੈਰਾਨ. "ਚਕਚੌਂਧ ਰਹੇ ਜਨ ਦੇਖ ਸਭੈ." (ਨਰਸਿੰਘਾਵ)
ਸੰਗ੍ਯਾ- ਨੇਤ੍ਰਾਂ ਨੂੰ ਚੁੰਧਿਆ ਦੇਣ ਵਾਲੀ ਚਮਕ. ਦੇਖੋ, ਚਕ ਧਾ। ੨. ਹੈਰਾਨੀ. ਚਿੱਤਭ੍ਰਮ.
ਸੰ. ਚਕ੍ਰਾਟੀ. ਸੰਗ੍ਯਾ- ਵਿਸ ਦੂਰ ਕਰਨ ਦੀ ਔਖਧ। ੨. ਤੀਵ੍ਰ ਇੱਛਾ. ਅਤ੍ਯੰਤ ਰੁਚਿ. "ਸਾਧੁ ਜਨਾ ਪਗ ਚਕਟੀ." (ਦੇਵ ਮਃ ੪)
ਕ੍ਰਿ- ਉੱਚਾ ਕਰਨਾ. ਉਚਾਨਾ. ਉਠਾਉਣਾ. ਊਰਧ ਕਰਣ। ੨. ਉਭਾਰਨਾ. ਭੜਕਾਉਣਾ. ਦੇਖੋ, ਚਉਚਕਿਆ.
ਦੇਖੋ, ਚਕਣਾ ਅਤੇ ਚੁੱਕਣਾ.
ਦੇਖੋ, ਚਕਿਤ.
ਪ੍ਰਾ. ਸੰਗ੍ਯਾ- ਟਾਕੀ. ਥਿਗਲੀ। ੨. ਅਰਧਚੰਦ੍ਰ ਆਕਾਰ ਦੀ ਛੁਰੀ. "ਚਕਤੀ ਚਪੜਾ ਅਸਿ ਧਾਰ ਸਿਪਰ." (ਸਲੋਹ)