nan
ਸੰਗ੍ਯਾ- ਰੁਕਾਵਟ. ਦੇਖੋ, ਠਾਕ. "ਠਾਕਿ ਨ ਹੋਤੀ ਤਿਨਹੁ ਦਰ." (ਬਾਵਨ) ੨. ਕ੍ਰਿ. ਵਿ- ਰੋਕਕੇ. ਵਰਜਕੇ.
ਕ੍ਰਿ- ਵਰਜ ਰੱਖਣਾ. "ਆਵਣੁ ਜਾਣਾ ਠਾਕਿਰਹਾਏ." (ਮਾਝ ਅਃ ਮਃ ੧)
ਵਰਜਰੱਖੀ. "ਸੀਤਲਾ ਠਾਕਿਰਹਾਈ." (ਸੋਰ ਮਃ ੫)
ਵਿ- ਰੋਕਣਵਾਲਾ। ੨. ਰੋਕਿਆ ਹੋਇਆ. "ਨਾ ਹਉ ਥਕਾ ਨ ਠਾਕੀਆ." (ਵਾਰ ਸਾਰ ਮਃ ੧)
ਦੇਖੋ, ਠਕੁਰ. "ਠਾਕੁਰ ਸਰਬੇ ਸਮਾਣਾ." (ਸ੍ਰੀ ਮਃ ੫) ੨. ਹਿੰਦੀ ਦਾ ਇੱਕ ਪ੍ਰਸਿੱਧ ਕਵਿ, ਜਿਸ ਦਾ ਜਨਮ ਸਨ ੧੬੪੩ ਵਿੱਚ ਹੋਇਆ. ਦੇਖੋ, ਏਕਤਾ.
ਸੰਗ੍ਯਾ- ਠੱਕੁਰ (ਦੇਵਤਾ) ਦਾ ਦਰਵਾਜ਼ਾ. ਦੇਵਮੰਦਿਰ। ੨. ਸ੍ਵਾਮੀ ਦਾ ਘਰ.
nan
ਸੰਗ੍ਯਾ- ਠਾਕੁਰ ਦਾ ਮੰਤ੍ਰੀ. ਸਤਿਗੁਰੂ. "ਸਰਣਿ ਪਇਓ ਠਾਕੁਰਵਜੀਰਾ." (ਗਉ ਮਃ ੫)
ਸੰਗ੍ਯਾ- ਠਕੁਰਾਈ. ਸ੍ਵਾਮੀਪਨ। ੨. ਪ੍ਰਭੁਤਾ.
ਦੇਖੋ, ਠੁਕਰ ਅਤੇ ਠਾਕੁਰ.
ਦੇਖੋ, ਠਗਉਰੀ.