اُ توں شروع ہون والے پنجابی لفظاں دے معنےਤ

ਕ੍ਰਿ. ਵਿ- ਤਹਾਂ. ਤਤ੍ਰ. ਉਸ ਥਾਂ. ਉੱਥੇ.


ਕ੍ਰਿ. ਵਿ- ਉਸ ਥਾਂ. ਤਹਾਂ. ਦੇਖੋ, ਜਹਿਂਵਾ.


ਸਰਵ- ਤੇਰਾ. ਤੇਰੀ. "ਰੰਗਾਵਲਾ ਪਿਰੀ! ਤਹਿਜਾ ਨਾਉ." (ਵਾਰ ਮਾਰੂ ੨. ਮਃ ੫) "ਜੇ ਭੁਲੀ ਜੇ ਚੁਕੀ ਸਾਂਈ! ਭੀ ਤਹਿੰਜੀ ਕਾਢੀਆ." (ਸੂਹੀ ਅਃ ਮਃ ੫) ਤਦ ਭੀ ਤੇਰੀ ਕਹੀ ਜਾਂਦੀ ਹਾਂ.


ਸੰਗ੍ਯਾ- ਤਹ ਲਗਾਈ ਵਸਤੁ. ਤਹ ਲਗਾਕੇ ਕੀਤਾ ਹੋਇਆ ਅੰਬਾਰ। ੨. ਕ੍ਰਿ. ਵਿ- ਉਸੇ ਥਾਂ. ਤਤ੍ਰ ਹੀ. "ਤਹੀ ਨਿਰੰਜਨੁ ਰਹਿਆ ਸਮਾਈ." (ਗਉ ਅਃ ਮਃ ੧) ੩. ਤਬ ਹੀ. ਤਭੀ. "ਚੇਤਹਿ ਏਕ, ਤਹੀ ਸੁਖ ਹੋਇ." (ਓਅੰਕਾਰ) ੪. ਸਰਵ- ਉਸ ਨੂੰ. ਤਿਸੇ. "ਫਿਰਿ ਓਲਾਮਾ ਮਿਲੈ ਤਹੀ." (ਰਾਮ ਅਃ ਮਃ ੧)


ਕ੍ਰਿ. ਵਿ- ਉਸੇ ਥਾਂ. ਵਹਾਂ ਹੀ. ਉੱਥੇ ਹੀ.


ਦੇਖੋ, ਤਹੱਮੁਲ.


ਦੇਖੋ, ਤਕਣਾ। ੨. ਦੇਖੋ, ਤਾਕ। ੩. ਵ੍ਯ- ਤੀਕ. ਤੋੜੀ. ਪਰ੍‍ਯਤ। ੪. ਸੰ. ਵਿ- ਬੁਰਾ. ਬਦ। ੫. ਸਹਾਰਨ ਵਾਲਾ. ਸਹਨਸ਼ੀਲ.


ਸੰਗ੍ਯਾ- ਅੰਦਾਜ਼ਾ. ਜਾਂਚ. ਅਨੁਮਾਨ। ੨. ਵਡੀ ਤਕੜੀ (ਤਰਾਜ਼ੂ). ੩. ਦ੍ਰਿਸ੍ਟਿ. ਨਜਰ.