ਵਿ- ਧਨਪਾਤ੍ਰ. ਧਨਪਤਿ. ਦੌਲਤਮੰਦ. "ਸ੍ਰਮੁ ਕਰਤੇ ਦਮ ਆਢ ਕਉ, ਤੇ ਗਨੀ ਧਨੀਤਾ." (ਬਿਲਾ ਮਃ ੫)
ਵਿ- ਧਨ੍ਯ. ਪੁਨ੍ਯਵਾਨ। ੨. ਸਲਾਹੁਣ ਲਾਇਕ਼. ਪ੍ਰਸ਼ੰਸਾ ਯੋਗ੍ਯ. "ਧਨੁ ਵਾਪਾਰੀ ਨਾਨਕਾ ਜਿਨਾ ਨਾਮਧਨ ਖਟਿਆ." (ਵਾਰ ਗੂਜ ੧. ਮਃ ੩) "ਧਨੁ ਗੁਰਮੁਖਿ ਸੋ ਪਰਵਾਣ ਹੈ." (ਸ੍ਰੀ ਮਃ ੩) ੩. ਸੰ. ਧਨ. ਸੰਗ੍ਯਾ- ਦੌਲਤ. "ਧਨੁ ਸੰਚਿ ਹਰਿ ਹਰਿ ਨਾਮੁ ਵਖਰੁ." (ਤੁਖਾ ਛੰਤ ਮਃ ੧) ੪. ਸੰ. ਕਮਾਣ. ਧਨੁਖ. ਚਾਪ. "ਧਰ ਧਨੁ ਕਰ ਮਹਿ ਸਰ ਬਰਖਾਏ." (ਨਾਪ੍ਰ) ੫. ਜ੍ਯੋਤਿਸ ਅਨੁਸਾਰ ਨੌਮੀ ਰਾਸ਼ੀ। ੬. ਦੇਖੋ, ਧਨ.
ਸੰ. धनुस् ਅਤੇ धनुष. ਸੰਗ੍ਯਾ- ਕਮਾਣ. ਚਾਪ। ੨. ਚਾਰ ਹੱਥ ਦੀ ਲੰਬਾਈ. ਦੋ ਗਜ਼ ਭਰ ਪ੍ਰਮਾਣ. "ਧਨੁਸ ਧਨੁਸ ਪਰ ਸੁਰ ਬੈਠਾਰੇ." (ਗੁਪ੍ਰਸੂ) ਚਾਰ ਚਾਰ ਹੱਥ ਦੀ ਵਿੱਥ ਤੇ ਦੇਵਤੇ ਬੈਠਾਏ.
nan
ਧਨੁਖ ਅਤੇ ਤੀਰ। ੨. ਸੰ. ध्वस्र- ਧ੍ਵਸ੍. ਵਿ- ਵਿਨਾਸ਼ ਕਰਨ ਵਾਲਾ. "ਨਾਮ ਮ੍ਰਿਗਨ ਸਭ ਕਹਿ ਧਨੁਸਰ ਉੱਚਾਰੀਐ." (ਸਨਾਮਾ) ਮ੍ਰਿਗਧ੍ਵੰਸੀ ਖੜਗ.
nan
ਸੰਗ੍ਯਾ- ਛੋਟਾ ਧਨੁਸ. ਕਮਾਨਚਾ.
nan
ਸੰ. ਧਨੁਸ੍ ਅਤੇ ਧਨੁਸ੍ਕ. ਸੰਗ੍ਯਾ- ਕਮਾਣ. ਚਾਪ.
ਸੰ. ਧਨੁਸ ਨੂੰ ਕੱਟਣ ਵਾਲਾ ਤੀਰ. (ਸਨਾਮਾ) ਅਰਧਚੰਦ੍ਰ ਵਾਣ ਨਾਲ ਧਨੁਸ ਕੱਟਿਆ ਜਾਂਦਾ ਹੈ.
ਸੰਗ੍ਯਾ- ਧਨੁਸ ਦਾ ਪੁਤ੍ਰ, ਤੀਰ. (ਸਨਾਮਾ) ਦੇਖੋ, ਧਨੁਜ.