اُ توں شروع ہون والے پنجابی لفظاں دے معنےਚ

ਫ਼ਾ. [چِلغوزہ] ਸੰਗ੍ਯਾ- ਚੀਲ (ਸਨੋਬਰ) ਦੇ ਫਲ ਵਿੱਚੋਂ ਪੈਦਾ ਹੋਇਆ ਇੱਕ ਮੇਵਾ. ਨਿਓਜ਼ਾ. ਦੇਖੋ, ਨੇਵਜਾ.


ਵਿ- ਚਿਮਚਿਮਾਤ. ਮੱਧਮ ਪ੍ਰਕਾਸ਼ ਸਹਿਤ. "ਰਵਿ ਚਿਲਚਿਲਾਤ" (ਚਰਿਤ੍ਰ ੧੮੩) ੨. ਚਿੱਲਾਉਂਦਾ. ਪੁਕਾਰਦਾ. ਚੀਕਾਂ ਮਾਰਦਾ.


ਫ਼ਾ. [چِلتہ] ਸੰਗ੍ਯਾ- ਕੁੜਤੇ ਦੀ ਸ਼ਕਲ ਦਾ ਕਵਚ. ਖ਼ਫ਼ਤਾਨ. "ਚਿਲਤਾ ਕਰਕੈ ਸਭ ਸਾਜ ਹੀ ਸੋਂ ਬਰਨੋ ਹਥਿਆਰ." (ਗੁਰੁ ਸੋਭਾ) "ਬਿਧ੍ਯੰ ਚਿਲਤਿਅੰ ਦ੍ਵਾਲ ਪਾਰੰ ਪਧਾਰੰ." (ਵਿਚਿਤ੍ਰ) ਖ਼ਫ਼ਤਾਨ ਵਿੰਨ੍ਹਕੇ ਪੇਟੀ ਦੇ ਤਸਮੇ ਤੋਂ ਤੀਰ ਪਾਰ ਹੋ ਗਿਆ. ਕਈ ਅਞਾਣ ਲਿਖਾਰੀਆਂ ਨੇ "ਚਿਲਕਤੰ" ਪਾਠ ਲਿਖ ਦਿੱਤਾ ਹੈ.


ਫ਼ਾ. [چِلم] ਪਿਆਲੇ ਦੀ ਸ਼ਕਲ ਦਾ ਇੱਕ ਮਿੱਟੀ ਦਾ ਪਾਤ੍ਰ, ਜਿਸ ਵਿੱਚ ਚਰਸ ਤਮਾਕੂ ਆਦਿ ਉੱਤੇ ਅੱਗ ਰੱਖਕੇ ਅਨੇਕ ਲੋਕ ਧੂੰਆਂ ਪੀਂਦੇ (ਖਿੱਚਦੇ) ਹਨ.