اُ توں شروع ہون والے پنجابی لفظاں دے معنےਪ

ਵਿ- ਵਿਦੇਸ਼ੀ। ੨. ਭਾਵ- ਪਰਲੋਕ ਨਿਵਾਸੀ। ੩. ਉਪਰਾਮ. ਉਦਾਸੀਨ. "ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ." (ਸੂਹੀ ਛੰਤ ਮਃ ੧)


ਦੇਖੋ, ਪਰਦਾ.


ਸੰਝ. ਦੇਖੋ, ਪ੍ਰਦੋਖ. "ਕਰੈਂ ਬਿਚਾਰ ਪਿਖੋਂ ਪਰਦੋਖੂ." (ਨਾਪ੍ਰ) ੨. ਪਰ- ਦੋਸ. ਪਰਾਏ ਐਬ.


ਵਿ- ਬਹੁਤ ਹੋਵੇ ਦ੍ਯੁਮ੍ਨ (ਬਲ) ਜਿਸ ਵਿੱਚ. ਮਹਾ ਬਲੀ। ੨. ਸੰਗ੍ਯਾ- ਕਾਮ. ਅਨੰਗ, ਜੋ ਬਲਵਾਨਾਂ ਨੂੰ ਭੀ ਜਿੱਤ ਲੈਂਦਾ ਹੈ। ੩. ਕ੍ਰਿਸਨ ਜੀ ਦਾ ਪੁਤ੍ਰ, ਜੋ ਰੁਕਮਿਣੀ ਦੇ ਉਦਰ ਤੋਂ ਜਨਮਿਆ. ਜਦ ਇਹ ਛੀ ਦਿਨਾਂ ਦਾ ਹੋਇਆ, ਤਦ ਇਸ ਨੂੰ ਸੰਬਰ ਦੈਤ ਚੁਰਾਕੇ ਲੈ ਗਿਆ ਅਤੇ ਸਮੁੰਦਰ ਵਿੱਚ ਸਿੱਟ ਦਿੱਤਾ, ਉੱਥੇ ਇੱਕ ਮੱਛੀ ਇਸ ਨੂੰ ਨਿਗਲ ਗਈ. ਮਾਹੀਗੀਰ ਨੇ ਉਹ ਮੱਛੀ ਫੜ ਲਿਆਂਦੀ ਅਤੇ ਸੰਬਰ ਦੈਤ ਦੇ ਲੰਗਰਖਾਨੇ ਦੇ ਦਿੱਤੀ. ਜਦ ਮੱਛੀ ਦਾ ਪੇਟ ਚਾਕ ਕੀਤਾ ਤਾਂ ਵਿੱਚੋਂ ਇੱਕ ਸੁੰਦਰ ਬਾਲਕ ਨਿਕਲਿਆ, ਜਿਸ ਨੂੰ ਸੰਬਰ ਦੀ ਦਾਸੀ ਮਾਯਾਵਤੀ ਨੇ ਆਪਣੇ ਪਾਸ ਰੱਖਿਆ. ਨਾਰਦ ਰਿਖੀ ਨੇ ਮਾਯਾਵਤੀ ਨੂੰ ਦੱਸ ਦਿੱਤਾ ਕਿ ਇਹ ਬਾਲਕ ਕੌਣ ਹੈ, ਇਸ ਕਰਕੇ ਗੋੱਲੀ ਨੇ ਬਾਲਕ ਦੀ ਪੂਰੀ ਪੂਰੀ ਰਖਵਾਲੀ ਕੀਤੀ. ਜਦ ਇਹ ਜੁਆਨ ਹੋਇਆ ਤਾਂ ਮਾਯਾਵਤੀ ਇਸ ਪੁਰ ਮੋਹਿਤ ਹੋ ਗਈ ਅਤੇ ਇਸ ਨੂੰ ਸੰਬਰ ਦਾ ਸਾਰਾ ਹਾਲ ਸੁਣਾਇਆ. ਇਸ ਪੁਰ ਪ੍ਰਦ੍ਯੁਮਨ ਨੇ ਸੰਬਰ ਨਾਲ ਘੋਰ ਯੁੱਧ ਕੀਤਾ ਅਤੇ ਉਸ ਨੂੰ ਮਾਰਕੇ ਮਾਯਾਵਤੀ ਦੇ ਨਾਲ ਹਵਾ ਵਿੱਚ ਉਡਕੇ ਆਪਣੇ ਪਿਤਾ ਦੇ ਮਹਿਲਾਂ ਵਿੱਚ ਦ੍ਵਾਰਿਕਾ ਜਾ ਪੁੱਜਾ. ਹਰਿਵੰਸ਼ ਆਦਿਕ ਗ੍ਰੰਥਾਂ ਦਾ ਮਤ ਹੈ ਕਿ ਕਾਮਦੇਵ ਹੀ ਪ੍ਰਦ੍ਯੁਮਨ ਰੂਪ ਧਾਰਕੇ ਜਨਮਿਆ ਸੀ.


ਸੰਗ੍ਯਾ- ਪਰਧਨ ਇਸਤ੍ਰੀ ਆਦਿ ਵੱਲ ਲੋਭਦ੍ਰਿਸ੍ਟਿ. "ਨੈਨਹੁ ਨੀਦ ਪਰਦ੍ਰਿਸਟਿ ਵਿਕਾਰ." (ਗਉ ਮਃ ੫)


ਸੰਗ੍ਯਾ- ਪਰਾਏ ਨਾਲ ਵੈਰ. ਦੂਸਰੇ ਦਾ ਅਸ਼ੁਭ ਚਿਤਵਨ. ਪਰਦ੍ਵੇਸ. "ਪਰਦ੍ਰੋਹ ਕਰਤ ਬਿਕਾਰ ਨਿੰਦਾ." (ਸਾਰ ਮਃ ੫)


ਵਿ- ਪਰਾਏ ਨਾਲ ਦ੍ਰੋਹ (ਵੈਰ) ਕਰਨ ਵਾਲਾ. ਦੂਸਰੇ ਦਾ ਅਸ਼ੁਭ ਚਿਤਵਨ ਵਾਲਾ.


ਪਰਾਇਆ ਧਨ. ਓਹ ਧਨ, ਜੋ ਆਪਣਾ ਨਹੀਂ.


ਆਪਣੇ ਧਰਮ ਤੋਂ ਭਿੰਨ ਦੂਜੇ ਦਾ ਧਰਮ. ''स्वधर्मे निधनं श्रयः परधर्मो भयावहः '' (ਗੀਤਾ ਅਃ ੩, ਸਃ ੩੫)


ਸੰ. ਸੰਗ੍ਯਾ- ਵਿਨਾਸ਼. ਨਾਸ਼. ਤਬਾਹੀ.