اُ توں شروع ہون والے پنجابی لفظاں دے معنےਵ

ਸੰ. ਸੰਗ੍ਯਾ- ਜਗਤ. ਸੰਸਾਰ। ੨. ਸ਼੍ਰਾੱਧ ਦੇ ਅਭਿਮਾਨੀ ਦੇਵਤਾ, ਜੋ ਦਕ੍ਸ਼੍‍ ਦੀ ਪੁਤ੍ਰੀ ਵਿਸ਼੍ਵਾ ਦੇ ਉਤਰ ਤੋਂ ਧਰਮ ਦੇ ਪੁਤ੍ਰ ਹਨ. ਇਨ੍ਹਾਂ ਦੀ ਗਿਣਤੀ ਦਸ ਹੈ. ਦੇਖੋ, ਵਿਸ਼੍ਵਦੇਵ ੨। ੩. ਜੀਵਾਤਮਾ, ਜੋ ਜਾਗ੍ਰਤ ਅਵਸ੍‍ਥਾ ਦਾ ਅਭਿਮਾਨੀ ਹੈ। ੪. ਵਿਸਨੁ। ੫. ਸ਼ਿਵ। ੬. ਦੇਹ. ਸ਼ਰੀਰ। ੭. ਵਿ- ਸਾਰਾ. ਤਮਾਮ. ਸਭ। ੮. ਬਹੁਤ.


ਵਿ- ਜਿਸ ਪੁਰ ਵਿਸ਼੍ਵਾਸ (ਭਰੋਸਾ) ਕੀਤਾ ਗਿਆ ਹੈ. ਮੁਅ਼ਤਬਰ. ਇਤਬਾਰੀ.


ਸੰ. विष्वक्सेन. ਸੰਗ੍ਯਾ- ਜਿਸ ਦੀ ਸੈਨਾ ਪਵਿਤ੍ਰ ਹੋਵੇ, ਵਿਸਨੁ. "ਗੁਨ ਜਨਾਰਦਨ ਵਿਸ਼੍ਵਕਸੇਨ." (ਗੁਪ੍ਰਸੂ) ੨. ਵਿਸਨੁ ਪੁਰਾਣ ਅਨੁਸਾਰ ਤੇਰਵਾਂ ਮਨੁ। ੩. ਸ਼ਿਵ ਦਾ ਇੱਕ ਨਾਮ.


ਸੰ. विश्वकर्मन्. ਸੰਸਾਰ ਰਚਣ ਵਾਲਾ ਕਰਤਾਰ. ਰਿਗਵੇਦ ਦੇ ਦੋ ਮੰਤ੍ਰਾਂ ਵਿੱਚ ਵਿਸ਼੍ਵਕਰਮਾ ਦਾ ਵਰਣਨ ਹੈ ਕਿ ਇਸ ਦੇ ਹਰ ਪਾਸੇ ਮੂੰਹ ਬਾਹਾਂ ਅਤੇ ਪੈਰ ਹਨ. ਸੰਸਾਰ ਰਚਣ ਵੇਲੇ ਇਹ ਆਪਣੀਆਂ ਬਾਹਾਂ ਤੋਂ ਕੰਮ ਲੈਂਦਾ ਹੈ ਅਰ ਇਸ ਨੂੰ ਸਾਰੇ ਲੋਕਾਂ ਦਾ ਗਿਆਨ ਹੈ। ੨. ਬ੍ਰਹਮਾ। ੩. ਸੂਰਜ। ੪. ਇੱਕ ਦਵੇਤਾ, ਜਿਸ ਨੂੰ ਮਹਾਭਾਰਤ ਅਤੇ ਪੁਰਾਣਾਂ ਵਿੱਚ ਦੇਵਤਿਆਂ ਦਾ ਚੀਫ ਇੰਜਨੀਅਰ (Chief Engineer) ਦੱਸਿਆ ਹੈ. ਇਹ ਕੇਵਲ ਦੇਵਤਿਆਂ ਦੇ ਮਕਾਨ ਹੀ ਨਹੀਂ ਰਚਦਾ ਕਿੰਤੁ ਦੇਵਤਿਆਂ ਦੇ ਸ਼ਸਤ੍ਰ ਅਸਤ੍ਰਾਂ ਨੂੰ ਭੀ ਇਹੀ ਬਣਾਉਂਦਾ ਹੈ. ਸ੍‍ਥਾਪਤ੍ਯ ਉਪਵੇਦ, ਜਿਸ ਵਿੱਚ ਦਸ੍ਤਕਾਰੀ ਦੇ ਹੁਨਰ ਦੱਸੇ ਹਨ, ਉਹ ਇਸੇ ਦਾ ਰਚਿਆ ਹੋਇਆ ਹੈ. ਮਹਾਭਾਰਤ ਵਿੱਚ ਇਸ ਦੀ ਬਾਬਤ ਇਉਂ ਲਿਖਿਆ ਹੈ- "ਦੇਵਤਿਆਂ ਦਾ ਪਤਿ, ਗਹਿਣੇ ਘੜਨ ਵਾਲਾ, ਵਧੀਆ ਕਾਰੀਗਰ, ਜਿਸ ਨੇ ਕਿ ਦੇਵਤਿਆਂ ਦੇ ਰਥ ਬਣਾਏ ਹਨ, ਜਿਸ ਦੇ ਹੁਨਰ ਤੇ ਪ੍ਰਿਥਿਵੀ ਖੜੀ ਹੈ, ਅਤੇ ਜਿਸ ਦੀ ਸਦੀਵ ਪੂਜਾ ਕੀਤਾ ਜਾਂਦੀ ਹੈ"#ਰਾਮਾਯਣ ਵਿੱਚ ਲਿਖਿਆ ਹੈ ਕਿ ਵਿਸ਼੍ਵਕਰਮਾ ਅੱਠਵੇਂ ਵਾਸੁ ਪ੍ਰਭਾਸ ਦਾ ਪੁਤ੍ਰ ਲਾਵਨ੍ਯਮਤੀ (ਯੋਗ- ਸਿੱਧਾ) ਦੇ ਪੇਟੋਂ ਹੋਇਆ. ਇਸ ਦੀ ਪੁਤ੍ਰੀ ਸੰਜਨਾ ਦਾ ਵਿਆਹ ਸੂਰਯ ਨਾਲ ਹੋਇਆ ਸੀ, ਪਰ ਜਦ ਸੰਜਨਾ ਸੂਰਯ ਦਾ ਤੇਜ ਸਹਾਰ ਨ ਸਕੀ, ਤਾਂ ਵਿਸ਼੍ਵਕਰਮਾਂ ਨੇ ਸੂਰਯ ਨੂੰ ਆਪਣੇ ਖਰਾਦ ਤੇ ਚਾੜ੍ਹ ਕੇ ਉਸ ਦਾ ਅੱਠਵਾਂ ਭਾਗ ਛਿੱਲ ਦਿੱਤਾ, ਜਿਸ ਤੋਂ ਸੂਰਯ ਦੀ ਤਪਤ ਕਮ ਹੋ ਗਈ. ਸੂਰਜ ਦੇ ਛਿੱਲੜ ਤੋਂ ਵਿਸ਼੍ਵਕਰਮਾਂ ਨੇ ਵਿਸਨੁ ਦਾ ਚਕ੍ਰ, ਸ਼ਿਵ ਦਾ ਤ੍ਰਿਸ਼ੂਲ, ਕਾਰਤਿਕੇਯ ਦੀ ਬਰਛੀ ਅਤੇ ਹੋਰ ਕਈ ਦੇਵਤਿਆਂ ਦੇ ਸ਼ਸਤ੍ਰ ਬਣਾਏ. ਜਗੰਨਾਥ ਦਾ ਬੁਤ ਭੀ ਇਸੇ ਕਾਰੀਗਰ ਦੀ ਦਸ੍ਤਕਾਰੀ ਦਾ ਕਮਾਲ ਹੈ. ਦੇਖੋ, ਜਗੰਨਾਥ.


ਦੀ ਪੂਜਾ ਦਾ ਦਿਨ ਹਿੰਦੂਮਤ ਦੇ ਗ੍ਰੰਥਾਂ ਅਨੁਸਾਰ ਭਾਦੋਂ ਦੀ ਸੰਕ੍ਰਾਂਤਿ ਹੈ.


ਸਾਰੇ ਜਗਤ ਦਾ ਪੂਜ੍ਯ ਦੇਵ ਕਰਤਾਰ। ੨. ਪੁਰਾਣਾਂ ਅਨੁਸਾਰ ਖ਼ਾਸ ਕਰਕੇ ਦਸ਼ ਦੇਵਤਿਆਂ ਦੀ ਇਹ ਸੰਗ੍ਯਾ ਹੈ- ਵਸੁ, ਸਤ੍ਯ, ਕ੍ਰਤੁ, ਦਕ੍ਸ਼੍‍, ਕਾਲ, ਕਾਮ, ਧੂਰਿ, ਲੋਚਨ, ਪੁਰੂਰਵਾ ਅਤੇ ਆਰਦ੍ਰਵਾ. ਦੇਖੋ, ਲਿਖਿਤ ਸਿਮ੍ਰਿਤਿ ਸ. ੪੭. "ਅਸੁਨਿ ਕੁਮਾਰ ਸੁ ਵਿਸ਼੍ਵੇਦੇਵਾ." (ਗੁਪ੍ਰਸੂ) ਕਈ ਪੁਰਾਣਾਂ ਵਿੱਚ ਧੂਰਿ ਦੇ ਥਾਂ ਧ੍ਰਿਤਿ, ਲੋਚਨ ਦੀ ਥਾਂ ਕੁਰੁ ਅਤੇ ਆਰਦ੍ਰਵਾ ਦੀ ਥਾਂ ਮਾਦ੍ਰਵਾ ਲਿਖਿਆ ਹੈ. ਅਗਨਿ ਪੁਰਾਣ ਵਿੱਚ ਇਹ ਨਾਮ ਹਨ- ਕ੍ਰਤੁ, ਦਕ੍ਸ਼੍‍, ਵਸੁ, ਸਤ੍ਯ, ਕਾਮ, ਕਾਲ, ਧ੍ਵਨਿ, ਰੋਚਕ, ਆਦ੍ਰਵ ਅਤੇ ਪੁਰੂਰਵਾ.¹ ਦੇਖੋ, ਵਿਸ਼੍ਵ ੨.