ਵਿ- ਦਿਵੈਯਾ. ਦੇਵਣਵਾਲਾ. ਦਾਤਾ. "ਸਾਧਨ ਕੋ ਬਰਦਾਨ ਦਿਵਉਨਾ." (ਕ੍ਰਿਸਨਾਵ)
ਦਿਵਾਵੇਗਾ. ਦਿਲਵਾਵੇਗਾ. "ਨਤਰ ਕੁਧਕਾ ਦਿਵਈ ਹੈ." (ਬਿਲਾ ਕਬੀਰ)
ਸੰ. ਸੰਗ੍ਯਾ- ਰੋਜ਼. ਦਿਨ. "ਦਿਵਸ ਚਾਰ ਕੀ ਕਰਹੁ ਸਾਹਿਬੀ." (ਸਾਰ ਕਬੀਰ)
ਸੰਗ੍ਯਾ- ਦਿਨਪਤਿ, ਸੂਰਜ. ਦਿਨਨਾਥ.
ਦਿਨ. ਦੇਖੋ, ਦਿਵਸ. "ਦਿਵਸੁ ਰਾਤਿ ਦੁਇ ਦਾਈ ਦਾਇਆ." (ਜਪੁ)
ਸੰਗ੍ਯਾ- ਦਿਨਕਰ. ਸੂਰਜ.
ਸੰਗ੍ਯਾ- ਦਿਵ (ਸ੍ਵਰਗ) ਦਾ ਪਤਿ. ਇੰਦ੍ਰ।। ੨. ਦਿਵ (ਦਿਨ) ਦਾ ਪਤਿ, ਸੂਰਜ.
ਇੰਦ੍ਰ ਦਾ ਪੁਤ੍ਰ ਜਯੰਤ। ੨. ਸੂਰਜ ਦਾ ਪੁਤ੍ਰ ਯਮ.
ਸੰਗ੍ਯਾ- ਦਿਵ (ਸ੍ਵਰਗ) ਵਿੱਚ ਵਸਣ ਵਾਲੇ, ਦੇਵਤਾ. "ਦਿਵਬਾਸੀ ਸਗਰੇ ਅਨਖਾਏ" (ਗੁਪ੍ਰਸੂ)
ਵਿ- ਦਿਵੈਯਾ. ਦੇਣ ਵਾਲਾ ਦਾਤਾ.
ਸੰਗ੍ਯਾ- ਦਿਵ- (ਸ੍ਵਰਗ) ਦਾ ਰਾਜਾ, ਇੰਦ੍ਰ. "ਦੇਵਨ ਜੁਤ ਦਿਵਰਾਜ ਡਰਾਨਾ." (ਚੰਡੀ ੨) ੨. ਦਿਵ (ਦਿਨ) ਦਾ ਰਾਜਾ, ਸੂਰਜ. "ਦਿਨ ਆਧਿਕ ਮੈ ਦਿਵਰਾਜ ਬਿਰਾਜ੍ਯੋ." (ਕ੍ਰਿਸਨਾਵ)
nan