اُ توں شروع ہون والے پنجابی لفظاں دے معنےਦ

ਪੂ. ਵਿ- ਦੇਵਨ (ਦੇਣ) ਵਾਲਾ. ਦਿਵੈਯਾ। ੨. ਸੰਗ੍ਯਾ- ਦੀਵਾਰ. ਕੰਧ. "ਜਾਹੁ ਦਿਵਰਿਯਾ ਫਾਂਧ." (ਚਰਿਤ੍ਰ ੩)


ਦੇਵਾਂ. ਅਰਪਣ ਕਰਾਂ. "ਇਹ ਜੀਉ ਸਭ ਦਿਵਾ." (ਫੁਨਹੇ ਮਃ ੫) ੨. ਸੰ. ਸੰਗ੍ਯਾ- ਦਿਨ. ਦਿਵਸ। ੩. ਇੱਕ ਛੰਦ, ਜਿਸ ਦਾ ਨਾਮ ਮਦਿਰਾ ਭੀ ਹੈ. ਦੇਖੋ, ਸਵੈਯੇ ਦਾ ਰੂਪ ੯.


ਪ੍ਰਦਾਨ ਕਰਾਇਆ. ਦਿਲਵਾਇਆ। ੨. ਦੇਵਯੂ (ਪਵਿਤ੍ਰ- ਧਾਰਮਿਕ) ਕੀਤਾ. "ਕਰਤੈ ਪੁਰਖਿ ਤਾਲੁ ਦਿਵਾਯਾ." (ਸੋਰ ਮਃ ੫) ਕਰਤਾਰ ਨੇ ਅਮ੍ਰਿਤਸਰ ਪਵਿਤ੍ਰ ਅਸਥਾਨ ਕੀਤਾ ਹੈ.


ਦਿਵਾਇਆ ਹੈ. ਬਖ਼ਸ਼ਿਸ਼ ਕਰਾਈ ਹੈ।. ੨ ਦਿਵਾਵੇਗਾ. ਦਾਨ ਕਰਾਵੇਗਾ. "ਹਰਿ ਹੋਇ ਦਇਆਲੁ ਦਿਵਾਇਬਾ." (ਜੈਤ ਮਃ ੪)


ਸੰਗ੍ਯਾ- ਸੂਰਜ.


ਵਿ- ਦਿਨ ਨੂੰ ਵਿਚਰਣ ਵਾਲਾ.


ਫ਼ਾ. [دِباچہ] ਅ਼. [دیباجہ] ਦੇਬਾਚਾ- ਦੀਬਾਜਾ. ਸੰਗ੍ਯਾ- ਰੇਸ਼ਮੀ ਕਪੜੇ ਦਾ ਟੁਕੜਾ। ੨. ਪੁਸ੍ਤਕ ਸਿੰਗਾਰਣ ਲਈ ਮੁੱਢ ਦੀ ਭੂਮਿਕਾ. ਗ੍ਰੰਥ ਦਾ ਮੁਖਬੰਧ। ੩. ਰੇਸ਼ਮੀ ਲਿਬਾਸ। ੪. ਭਾਵ- ਚਮਕ ਦਮਕ. ਆਡੰਬਰ. "ਏ ਭੂਪਤਿ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ." (ਬਿਲਾ ਕਬੀਰ) "ਅਵਰਿ ਦਿਵਾਜੇ ਦੁਨੀ ਕੇ." (ਵਾਰ ਮਾਝ ਮਃ ੧)


ਦੇਖੋ, ਦੀਵਾਨ.