nan
nan
ਫ਼ਾ. [دیوانا] ਦੀਵਾਨਹ. ਵਿ- ਦੇਵ (ਭੂਤ) ਜੇਹਾ. ਪਾਗਲ. ਸਿਰੜਾ. "ਚਉਰਾਸੀ ਲੱਖ ਫਿਰੈ ਦਿਵਾਨਾ." (ਭੈਰ ਕਬੀਰ) ਚੁਰਾਸੀ ਲੱਖ ਜੀਵ ਆਤਮ- ਗ੍ਯਾਨ ਬਿਨਾ ਝੱਲੇ ਫਿਰ ਰਹੇ ਹਨ। ੨. ਇਸ਼ਕ (ਪ੍ਰੇਮ) ਵਿੱਚ ਮਸ੍ਤ. "ਭਇਆ ਦਿਵਾਨਾ ਸਾਹ ਕਾ ਨਾਨਕ ਬਉਰਾਨਾ." (ਮਾਰੂ ਮਃ ੧) ੩. ਉਦਾਸੀ ਸਾਧੂਆਂ ਦਾ ਇੱਕ ਫ਼ਿਰਕ਼ਾ ਜੋ ਬਾਬਾ ਪ੍ਰਿਥੀਚੰਦ ਜੀ ਦੇ ਪੁਤ੍ਰ ਮਿਹਰਬਾਨ ਤੋਂ ਚੱਲਿਆ ਹੈ. ਦੇਖੋ, ਦਿਵਾਨੇ.
ਵਿ- ਦੀਵਾਨੀ. ਸਿਰੜੀ. "ਸਾਸੁ ਦਿਵਾਨੀ ਬਾਵਰੀ." (ਓਅੰਕਾਰ) ਭਾਵ ਅਵਿਦ੍ਯਾ ਤੋਂ ਹੈ। ੨. ਸੰਗ੍ਯਾ- ਦੀਵਾਨ ਦਾ ਅਹ਼ੁਦਾ. ਦੀਵਾਨ ਦਾ ਅਧਿਕਾਰ.
ਵਿ- ਦੀਵਾਨੀ. ਸਿਰੜੀ. "ਸਾਸੁ ਦਿਵਾਨੀ ਬਾਵਰੀ." (ਓਅੰਕਾਰ) ਭਾਵ ਅਵਿਦ੍ਯਾ ਤੋਂ ਹੈ। ੨. ਸੰਗ੍ਯਾ- ਦੀਵਾਨ ਦਾ ਅਹ਼ੁਦਾ. ਦੀਵਾਨ ਦਾ ਅਧਿਕਾਰ.
ਦੇਖੋ, ਦੀਵਾਨ। ੨. ਦੀਵਾਨਾ. ਪਾਗਲ. "ਮਨਮੁਖ ਫਿਰੈ ਦਿਵਾਨੁ." (ਸ੍ਰੀ ਮਃ ੩)
ਹਰੀਆ ਅਤੇ ਬਾਲਾ ਜੱਟ, ਬਾਬਾ ਪ੍ਰਿਥੀਚੰਦ ਦੇ ਪੁਤ੍ਰ ਮਿਹਰਬਾਨ ਦੇ ਚੇਲੇ ਹੋਏ, ਜੋ ਆਪਣਾ ਕਾਲਾ ਮੂੰਹ ਕਰਕੇ ਸਿਰ ਉੱਪਰ ਮੋਰਪੰਖ ਦਾ ਮੁਕੁਟ ਪਹਿਰਦੇ ਸਨ. ਇਸ ਕਰਕੇ ਉਨ੍ਹਾਂ ਦੀ ਅਤੇ ਉਨ੍ਹਾਂ ਤੋਂ ਜੋ ਪੰਥ ਚੱਲਿਆ ਉਸ ਦੀ, ਦਿਵਾਨੇ ਸੰਗ੍ਯਾ ਹੋਈ. ਦਿਵਾਨਿਆਂ ਦੀ ਗੱਦੀ ਪਿੰਡ ਕੋਟਪੀਰ ਮਾਲਵੇ ਵਿੱਚ ਹੈ ਅਤੇ ਪਟਿਆਲੇ ਬਾਵਾ ਰਾਮਦਾਸ ਜੀ ਦਾ ਡੇਰਾ ਇਸੇ ਸੰਪ੍ਰਦਾ ਦਾ ਹੈ. ਦਿਵਾਨੇ ਸਾਧੂ ਉਦਾਸੀਆਂ ਵਿੱਚ ਹੀ ਗਿਣੇ ਜਾਂਦੇ ਹਨ. ਇਨ੍ਹਾਂ ਦਾ ਭੀ ਧਰਮਪੁਸ੍ਤਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ.
ਕਾਵ੍ਯ ਅਨੁਸਾਰ ਉਹ ਨਾਇਕਾ, ਜੋ ਦਿਨ ਨੂੰ ਆਪਣੇ ਪ੍ਰੀਤਮ ਦੇ ਮਿਲਣ ਲਈ ਸੰਕੇਤ ਕੀਤੇ ਥਾਂ ਪੁਰ ਉੱਜਲ ਸ਼੍ਰਿੰਗਾਰ ਕਰਕੇ ਜਾਵੇ. ਇਸ ਦੇ ਵਿਰੁੱਧ, ਜੋ ਹਨੇ੍ਹਰੀ ਰਾਤ ਨੂੰ ਕਾਲਾ ਲਿਬਾਸ ਪਹਿਨਕੇ ਜਾਂਦੀ ਹੈ, ਉਹ ਕ੍ਰਿਸਨਾਭਿਸਾਰਿਕਾ ਹੈ.
ਦੇਖੋ, ਦੀਵਾਰ। ੨. ਦੇਵ- ਅਰਿ. ਦੇਵ- ਤਿਆਂ ਦੇ ਵੈਰੀ, ਦੈਤ੍ਯ. "ਜੀਤਾ ਸੁਰੇਸ ਹਾਰੇ ਦਿਵਾਰ." (ਬ੍ਰਹਮਾਵ) ੩. ਦੇਵਨਹਾਰ ਦਾ ਸੰਖੇਪ. ਦੇਣ ਵਾਲਾ. "ਜੋ ਬਰਦਾਨ ਚਹੋ ਸੋ ਮਾਂਗੋ ਸਭ ਹਮ ਤੁਮੈ ਦਿਵਾਰ." (ਪਾਰਸਾਵ)
ਦੇਵ- ਅਰਦਨ. ਦੇਵਤਿਆਂ ਨੂੰ ਅਰ੍ਦਨ (ਪੀੜਨ) ਵਾਲੇ ਦੈਤ੍ਯ. "ਕਰ ਰੋਸ ਦਿਵਾਰਦਨ ਧਾਇ ਪਰੇ." (ਰਾਮਾਵ)
nan