اُ توں شروع ہون والے پنجابی لفظاں دے معنےਚ

ਸੰ. चञ्चु ਚੰਚੁ. ਸੰਗ੍ਯਾ- ਚੁੰਜ. "ਚੋਂਚ. ਚਿੰਜੁ ਭਰੀ ਗੰਧੀ ਆਇ." (ਸਵਾ ਮਃ ੧) "ਚਿੰਜੂ ਬੋੜਨਿ ਨ ਪੀਵਹਿ." ( ਸ. ਫਰੀਦ)


ਦੇਖੋ, ਚੰਡੋਲ.


ਸੰ. चिन्त ਧਾ- ਵਿਚਾਰ ਕਰਨਾ, ਸਮਰਣ ਕਰਨਾ। ੨. ਸੰਗ੍ਯਾ- ਫ਼ਿਕਰ. ਚਿੰਤਾ. "ਚਿੰਤ ਗਈ ਲਗਿ ਸਤਿਗੁਰ ਪਾਏ." (ਭੈਰ ਮਃ ੫) ੩. ਈਰਖਾ. ਹਸਦ. "ਹਮ ਨਾਹੀ ਚਿੰਤ ਪਰਾਈ ਚੁਖਾ." (ਵਾਰ ਵਡ ਮਃ ੪)


ਵਿ- ਚਿਤਵਨ ਵਾਲਾ. ਵਿਚਾਰਨ ਵਾਲਾ. ਸੋਚਣ ਵਾਲਾ.


ਸੰ. ਚਿੰਤਿਤ. ਵਿ- ਚਿਤਵਿਆ. "ਮਨਚਿੰਤਤ ਸਗਲੇ ਫਲ ਪਾਏ." (ਆਸਾ ਮਃ ੫) ੨. ਚਿੰਤਾਤੁਰ. ਫ਼ਿਕਰਮੰਦ. "ਚਿੰਤਤ ਹੀ ਦੀਸੈ ਸਭੁਕੋਇ." (ਓਅੰਕਾਰ)


ਸੰ. ਸੰਗ੍ਯਾ- ਸਮਰਣ. ਵਿਚਾਰ. ਧ੍ਯਾਨ. "ਸੁਭਚਿੰਤਨ ਗੋਬਿੰਦਰਮਣ." (ਵਾਰ ਗੂਜ ੨. ਮਃ ੫)


ਚਿੰਤਾਪੂਰਣੀ. ਹਿੰਦੂਖ਼ਿਆਲ ਅਨੁਸਾਰ ਚਿੰਤਿਤ (ਚਿਤਵੇ) ਸੰਕਲਪਾਂ ਦੇ ਪੂਰਣ ਵਾਲੀ ਇੱਕ ਦੇਵੀ, ਜਿਸਦਾ ਮੰਦਿਰ ਹੁਸ਼ਿਆਰਪੁਰ ਦੇ ਜ਼ਿਲੇ ਹੈ. ਇਸ ਦੇਵੀ ਦੇ ਨਾਮ ਤੋਂ ਪਿੰਡ ਦਾ ਨਾਮ ਭੀ ਚਿੰਤਪੂਰਨੀ ਹੋ ਗਿਆ ਹੈ। ੨. ਹੁਸ਼ਿਆਰਪੁਰ ਦੇ ਜ਼ਿਲੇ ਇੱਕ ਪਹਾੜਧਾਰਾ ਜਿਸ ਨੂੰ ਸੋਲਾਸਿੰਘੀ (ਸੋਲਹ ਸ਼੍ਰਿੰਗੀ) ਭੀ ਆਖਦੇ ਹਨ. ਇਹ ਜਸਵਾਨ ਦੂਨ ਦੀ ਪੂਰਵੀ ਹੱਦ ਹੈ.