ਦੇਵ- ਅਰਿ. ਦੇਵਤਿਆਂ ਦੇ ਵੈਰੀ, ਦੈਤ੍ਯ. "ਲਖ ਦੇਵ ਦਿਵਾਰਿ ਸਭੈ ਬਹਰੇ." (ਨਰਸਿੰਘਾਵ) "ਦੇਵ ਦਿਵਾਰੰ ਲਖ ਲੋਭੰ." (ਰਾਮਾਵ)
ਵਿ- ਦੇਣ ਵਾਲਾ। ੨. ਕੰਧ. ਦੇਖੋ, ਦੀਵਾਰ. "ਦੇਦੇ ਨੀਵ ਦਿਵਾਲ ਉਸਾਰੀ." (ਗਉ ਮਃ ੧)
ਸੰਗ੍ਯਾ- ਦੇਵ- ਆਲਯ. ਦੇਵਤਾ ਦਾ ਮੰਦਿਰ. ਦੇਵਾਲਯ. "ਸੋਭ ਦਿਵਾਲਯ ਪਾਵਹਿਗੇ." (ਪਾਰਸਾਵ) ੨. ਦੇਵਤਿਆਂ ਦਾ ਘਰ, ਸ੍ਵਰਗ. ਦੇਵਲੋਕ. "ਰਣ ਸੀਝ ਦਿਵਾਲਯ ਪਾਵਹਿਂਗੇ." (ਕਲਕੀ)
ਸੰਗ੍ਯਾ- ਦੇਵਾਲਯ. ਦੇਵਮੰਦਿਰ. "ਜਗੰਨਾਥ ਜੋ ਨਿਰਖ ਦਿਵਾਲਾ." (ਚਰਿਤ੍ਰ ੨੬੧) ੨. ਦੀਪ- ਬਾਲਾ. ਦਿਯਾ- ਬਾਲਾ. ਵ੍ਯਾਪਾਰੀ (ਸ਼ਾਹੂਕਾਰ) ਦੀ ਉਹ ਅਵਸਥਾ, ਜਦ ਉਸ ਪਾਸ ਲੋਕਾਂ ਦਾ ਰਿਣ ਚੁਕਾਉਣ ਦੀ ਸਮਰਥ ਨਾ ਰਹੇ. ਐਸੀ ਦਸ਼ਾ ਵਿੱਚ ਉਹ ਆਪਣੀ ਦੁਕਾਨ ਦੇ ਫ਼ਰਸ਼ ਨੂੰ ਉਲਟਾਕੇ ਉੱਪਰ ਚੌਮੁਖਾ ਦੀਵਾ ਦਿਨ ਨੂੰ ਬਾਲਕੇ ਰਖਦਾ ਹੈ, ਜਿਸ ਤੋਂ ਸਭ ਲੋਕ ਉਸ ਦੀ ਹਾਲਤ ਜਾਣ ਲੈਂਦੇ ਹਨ। ੩. ਦੀਵਾ ਮਚਾਕੇ ਰਿਣ ਚੁਕਾਉਣ ਦੀ ਸਾਮਰਥ ਦਾ ਅਭਾਵ ਦੱਸਣ ਦੀ ਕ੍ਰਿਯਾ.
nan
nan
nan
ਸੰਗ੍ਯਾ- ਦੀਵਾਰ. ਕੰਧ. ਚਾਰਦਿਵਾਰੀ. "ਬੈਠੇ ਜਾਇ ਸਮੀਪ ਦਿਵਾਲੀ." (ਨਾਪ੍ਰ) ੨. ਦੀਪਮਾਲਿਕਾ. ਦੀਪਾਵਲਿ. ਕੱਤਕ ਬਦੀ ੩੦ ਦਾ ਤ੍ਯੋਹਾਰ. ਹਿੰਦੂਮਤ ਵਿੱਚ ਇਹ ਲਕ੍ਸ਼੍ਮੀ ਪੂਜਨ ਦਾ ਪਰਵ ਹੈ. ਸਿੱਖਾਂ ਵਿੱਚ ਇਸ ਦਿਨ ਦੀਵੇ ਮਚਾਉਣ ਦੀ ਰਸਮ ਬਾਬਾ ਬੁੱਢਾ ਜੀ ਨੇ ਚਲਾਈ, ਕ੍ਯੋਂਕਿ ਗੁਰੂ ਹਰਿਗੋਬਿੰਦ ਸਾਹਿਬ ਦਿਵਾਲੀ ਦੇ ਦਿਨ ਗਵਾਲਿਯਰ ਦੇ ਕਿਲੇ ਤੋਂ ਅਮ੍ਰਿਤਸਰ ਜੀ ਪਧਾਰੇ ਸਨ. ਇਸ ਵਾਸਤੇ ਖ਼ੁਸ਼ੀ ਵਿੱਚ ਰੌਸ਼ਨੀ ਕੀਤੀ ਗਈ ਸੀ.
nan
ਵਿ- ਉਹ ਆਦਮੀ, ਜਿਸ ਨੇ ਦਿਵਾਲਾ ਕੱਢਿਆ ਹੈ. ਜਿਸ ਪਾਸ ਰਿਣ ਚੁਕਾਉਣ ਨੂੰ ਕੁਝ ਨਹੀਂ. ਦੇਖੋ, ਦਿਵਾਲਾ ੨. "ਜਿਨੀ ਗੁਰਮੁਖਿ ਹਰਿ ਨਾਮਧਨ ਨ ਖਟਿਓ, ਸੇ ਦਿਵਾਲੀਏ ਜੁਗ ਮਾਹਿ." (ਵਾਰ ਬਿਲਾ ਮਃ ੪)
nan
ਵਿ- ਜਿਸ ਨੂੰ ਦਿਨੇ ਦਿਖਾਈ ਨਾ ਦੇਵੇ। ੨. ਸੰਗ੍ਯਾ- ਉੱਲੂ। ੩. ਦੇਖੋ, ਅੰਧਨੇਤ੍ਰਾ.