اُ توں شروع ہون والے پنجابی لفظاں دے معنےਮ

ਅ਼. [مرحلہ] ਸੰਗ੍ਯਾ- ਰਹ਼ਲ (ਕੁਚ ਕਰਨ) ਦੀ ਕ੍ਰਿਯਾ. ਪ੍ਰਸਥਾਨ। ੨. ਮੰਜ਼ਿਲ. ਪੜਾਉ.


ਅ਼. [مرہوُن] ਵਿ- ਰਹਨ (ਗਹਿਣੇ) ਰੱਖਿਆ ਹੋਇਆ. ਗਿਰੋ ਰੱਖਿਆ ਹੋਇਆ. ਗਿਰਵੀ.


ਅ਼. [مرحوُم] ਵਿ- ਰਹ਼ਮ ਕੀਤਾ ਗਿਆ. ਜਿਸ ਪੁਰ ਕਰਤਾਰ ਨੇ ਕ੍ਰਿਪਾ ਕੀਤੀ ਹੈ। ੨. ਭਾਵ- ਮੋਇਆ ਹੋਇਆ.


ਸੰ. ਸੰਗ੍ਯਾ- ਮਾਰਨ ਵਾਲਾ, ਛੂਤ ਦਾ ਭਯੰਕਰ ਰੋਗ. ਵਬਾ. ਮਰੀ. ਪਲੇਗ (plague) ਆਦਿ। ੨. ਸੰ. मर्क. ਧਾ- ਜਾਣਾ, ਚਲਣਾ, ਉਛਲਣਾ। ੩. ਸੰਗ੍ਯਾ- ਮਰ੍‍ਕ. ਸੂਰਯਗ੍ਰਹ਼ਣ।੪ ਆਮਰ੍‍ਕ. ਦੈਤਾਂ ਦਾ ਇੱਕ ਪੁਰੋਹਿਤ, ਜੋ ਸ਼ੁਕ੍ਰ ਦਾ ਪੁਤ੍ਰ ਸੀ. ਦੇਖੋ, ਸੰਡਾਮਰਕਾ। ੫. ਦੇਹ. ਸਰੀਰ. ੬. ਪੌਣ. ਵਾਯੁ। ੭. ਬਾਂਦਰ। ੮. ਵਿ- ਮਾਂਜਣ ਲਾਇਕ.


ਅ਼. [مرکز] ਸੰਗ੍ਯਾ- ਰਕਜ਼ (ਨੇਜ਼ਾ ਗੱਡਣ) ਦਾ ਨਿਸ਼ਾਨ। ੨. ਭਾਵ- ਮੱਧਭਾਗ. ਪਰਕਾਰ ਦਾ ਇਕ ਸਿਰਾ ਗੱਡਕੇ ਦਾਯਰਾ ਖਿੱਚੀਦਾ ਹੈ, ਇਸ ਲਈ ਇਹ ਸੰਗ੍ਯਾ ਹੈ. ਕੇਂਦ੍ਰ.


ਸੰ. ਮਰ੍‍ਕਟ. ਸੰਗ੍ਯਾ- ਬਾਨਰ. ਬੰਦਰ. "ਮਰਕਟ ਮੁਸਟਿ ਅਨਾਜ ਕੀ." (ਗਉ ਕਬੀਰ) ਦੇਖੋ, ਮਰ੍‍ਕਧਾ। ੨. ਦੇਖੋ, ਦੋਹਰੇ ਦਾ ਰੂਪ ੧੪.


ਸੰ. ਮਰ੍‍ਕਟੀ. ਸੰਗ੍ਯਾ- ਬਾਂਦਰੀ। ੨. ਲੰਗੂਰ ਦੀ ਮਦੀਨ। ੩. ਮੱਕੜੀ. ਦੇਖੋ, ਮਰ੍‍ਕਧਾ। ੪. ਪਿੰਗਲ ਦਾ ਇੱਕ ਪ੍ਰਤ੍ਯਯ, ਜਿਸ ਤੋਂ ਮਾਤ੍ਰਾ ਤੇ ਵਰਣਾਂ ਦੇ ਪ੍ਰਸ੍ਤਾਰ ਦ੍ਵਾਰਾ, ਛੰਦ ਦੀ ਲਘੁ ਗੁਰੁ ਮਾਤ੍ਰਾ ਅਤੇ ਅੱਖਰਾਂ ਦੀ ਗਿਣਤੀ ਦਾ ਗ੍ਯਾਨ ਹੁੰਦਾ ਹੈ.


ਸੰ. ਸੰਗ੍ਯਾ- ਹਰੇ ਰੰਗ ਦੀ ਮਣਿ. ਸਬਜ਼ਾ Emerald. "ਮਰਕਤ ਮਣਿ ਭੂ ਚਿਤ੍ਰ ਸਹਾਈ." (ਨਾਪ੍ਰ)