ਸੰ. दृढ़. - ਦ੍ਰਿਢ. ਵਿ- ਕਸਿਆ ਹੋਇਆ। ੨. ਮਜਬੂਤ਼. ਪੱਕਾ। ੩. ਅਚਲ ਨਿਸਚੇ ਵਾਲਾ. "ਦਿੜ ਕਰਿ ਚਰਣ ਗਹੇ ਪ੍ਰਭੁ ਤੁਮਰੇ." (ਆਸਾ ਮਃ ੫)
ਦ੍ਰਿਢਤਾ. ਸੰਗ੍ਯਾ- ਮਜਬੂਤ਼ੀ. ਪਕਿਆਈ। ੨. ਸ੍ਥਿਰਤਾ. ਕਾਇਮੀ। ੩. ਅਚੱਲ ਸ਼੍ਰੱਧਾ. "ਸਤ ਸੰਗਤਿ ਮਿਲੈ ਤ ਦਿੜਤਾ ਆਵੈ." (ਨਟ ਅਃ ਮਃ ੪)
ਸੰਗ੍ਯਾ- ਅਚਲਮਤਿ. ਸ੍ਥਿਰਬੁੱਧਿ। ੨. ਵਿ- ਦ੍ਰਿੜ੍ਹਮਤਿ ਵਾਲਾ.
ਰਿਆਸਤ ਪਟਿਆਲਾ, ਨਜਾਮਤ ਸੁਨਾਮ, ਤਸੀਲ ਭਾਵਨੀਗੜ੍ਹ ਵਿੱਚ ਇੱਕ ਪਿੰਡ ਹੈ. ਇਸ ਪਿੰਡ ਤੋਂ ਲਹਿਂਦੇ ਵੱਲ ਪਾਸ ਹੀ ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦਾ ਗੁਰਦ੍ਵਾਰਾ ਹੈ, ਜੋ ਪੱਕਾ ਬਣਿਆ ਹੋਇਆ ਹੈ. ਪਾਸ ਕੁਝ ਰਹਾਇਸ਼ੀ ਮਕਾਨ ਭੀ ਹਨ. ਪੁਜਾਰੀ ਸਿੰਘ ਹੈ. ਰੇਲਵੇ ਸਟੇਸ਼ਨ ਸੰਗਰੂਰ ਤੋਂ ਦੱਖਣ ਪੂਰਵ ੧੫. ਮੀਲ ਸੰਗਤੀਵਾਲੇ ਤਕ ਪੱਕੀ ਸੜਕ ਹੈ, ਅੱਗੋਂ ਪੰਜ ਮੀਲ ਕੱਚਾ ਰਸਤਾ ਹੈ.
ਦ੍ਰਿੜ੍ਹ ਕਰਦਾ ਹੈ. ਨਿਸ਼ਚੇ ਕਰਦਾ ਹੈ। ੨. ਸੰ. द्रविड़. - ਦ੍ਰਵਿੜ. ਸੰਗ੍ਯਾ- ਦੱਖਣ ਦਾ ਇੱਕ ਦੇਸ਼, ਜੋ ਉੜੀਸੇ ਦੇ ਦੱਖਣ ਸਮੁੰਦਰ ਦੇ ਕਿਨਾਰੇ ਰਾਮੇਸ਼੍ਵਰ ਤੀਕ ਹੈ। ੩. ਦ੍ਰਵਿੜ ਦਾ ਵਸਨੀਕ. ਦ੍ਰਾਵਿੜ. "ਦਿੜਵੈ ਤਿਲੰਗੀ ਪਹਿਚਾਨੈ ਧਰਮਧਾਮ ਹੈ." (ਅਕਾਲ) ਕਿਤੇ ਦ੍ਰਿੜਵੈ ਪਾਠ ਭੀ ਹੁੰਦਾ ਹੈ, ਉਸ ਦਾ ਅਰਥ ਭੀ ਇਹੋ ਹੈ.
ਕ੍ਰਿ- ਦ੍ਰਿਢਾਨਾ. ਦ੍ਰਿੜ੍ਹ ਕਰਾਉਣਾ. ਨਿਸ਼ਚੇ ਵਿੱਚ ਪੱਕਾ ਕਰਾਉਣਾ.
ਦੇਖੋ, ਦਿੜ.
ਦੇਖੋ, ਦਿੜਮਤਿ.
ਸੰ. ਦ੍ਯੁਮੰਤ. ਵਿ- ਪ੍ਰਕਾਸ਼ਵਾਨ. ਰੌਸ਼ਨ. "ਸੁਖਸਾਗਰੁ ਪਾਇਅਉ ਦਿੰਤੁ." (ਸਵੈਯੇ ਮਃ ੪. ਕੇ)