اُ توں شروع ہون والے پنجابی لفظاں دے معنےਦ

ਦਿੱਤੀ. "ਜਰਾ ਹਾਕ ਦੀ ਸਭ ਮਤਿ ਬਾਕੀ." (ਸੂਹੀ ਕਬੀਰ) ੨. ਦਾਨ ਕੀਤੀ। ੩. ਸੰਬੰਧ ਬੋਧਕ ਪ੍ਰਤ੍ਯਯ. ਕੀ. "ਤਿਸ ਦੀ ਕੀਮਤਿ ਕਿਕੂ ਹੋਇ?" (ਬਿਲਾ ਮਃ ੩)


ਦਿੱਤਾ. ਦਾਨ ਕੀਤਾ, "ਕਰਿ ਕ੍ਰਿਪਾ ਜਿਸ ਦੀਉ." (ਮਾਰੂ ਮਃ ੫)


ਸੰਗ੍ਯਾ- ਦੀਵਾ. ਦੀਪਕ. "ਊਤਮ ਦੀਅਰਾ ਨਿਰਮਲ ਬਾਤੀ." (ਧਨਾ ਤ੍ਰਿਲੋਚਨ)


ਦਿੱਤਾ. "ਦੀਆ ਆਦਰੁ ਲੀਆ ਬੁਲਾਇ." (ਭੈਰ ਕਬੀਰ) ੨. ਸੰਗ੍ਯਾ- ਦੀਪਕ. ਦੀਵਾ. "ਤਿਹ ਰਾਵਨ ਘਰਿ ਦੀਆ ਨ ਬਾਤੀ." (ਆਸਾ ਕਬੀਰ)


ਦਿੱਤੀ. ਦਾਨ ਕੀਤੀ. "ਕਬੀਰ ਦੀਈ ਸੰਸਾਰ ਕਉ." (ਰਾਮ ਕਬੀਰ)


ਦਿੱਤੇ. ਦਾਨ ਕੀਤੇ। ੨. ਦੀਆ ਦਾ ਬਹੁਵਚਨ. ਦੀਵੇ. "ਚੰਦ ਸੂਰਜ ਮੁਖਿ ਦੀਏ." (ਰਾਮ ਮਃ ੧) ਮੁੱਖ (ਪ੍ਰਧਾਨ) ਦੀਪਕ.