اُ توں شروع ہون والے پنجابی لفظاں دے معنےਘ

ਸੰਗ੍ਯਾ- ਮੇਘ ਦੀ ਧੁਨਿ। ੨. ਮੇਘ ਜੇਹੀ ਗੰਭੀਰ ਆਵਾਜ਼। ੩. ਰਾਵਣ ਦਾ ਪੁਤ੍ਰ ਮੇਘਨਾਦ.


ਸੰਗ੍ਯਾ- ਬੱਦਲ ਵਾਂਙ ਕੜਕਣ ਵਾਲੀ ਬੰਦੂਕ. (ਸਨਾਮਾ)


ਸੰਗ੍ਯਾ- ਘਨ (ਬੱਦਲ) ਜੇਹਾ ਹੈ ਜਿਸ ਦਾ ਨਿਃ ਸ੍ਵਨ (ਸ੍ਵਰ) ਮੇਘਨਾਦ. (ਸਨਾਮਾ)


ਵਰਣਿਕਛੰਦ "ਰੂਪਘਨਾਛਰੀ," ਗਣਛੰਦ ਹੋਕੇ "ਘਨਪਾਲ" ਸੰਗ੍ਯਾ ਧਾਰਦਾ ਹੈ. ਇਸ ਦੇ ਪ੍ਰਤਿ ਚਰਣ ੩੨ ਅੱਖਰ ਇਸ ਹਿਸਾਬ ਨਾਲ ਹੋਇਆ ਕਰਦੇ ਹਨ- ਰ, ਤ, ਨ, ਨ, ਰ, ਜ, ਰ, ਨ, ਭ, ਨ, ਗ, ਲ. , , , , , , , , , , , . ਅੱਠ ਅੱਠ ਅੱਖਰਾਂ ਪੁਰ ਚਾਰ ਵਿਸ਼੍ਰਾਮ.#ਉਦਾਹਰਣ-#ਜਾਨਤੋ ਨਾ ਅੰਤ ਜਿਂਹ, ਨਿਗਮ ਪੁਰਾਣ ਵੇਦ,#ਹਾਰ ਹਾਰ ਸ਼ੇਸਮਤਿ, ਪਾਯ ਨ ਸਕਤ ਜਾਂਹਿ।#ਕਾਲ ਹੂੰ ਕੋ ਕਾਲ ਅਜ, ਅਮਰ ਦਯਾਲੁ ਦੇਵ,#ਪੂਜਤੋ ਵ੍ਰਿਜੇਸ਼ਹਰਿ, ਲਾਯ ਚਿਤ ਹਿਤ ਤਾਂਹਿ. x x x


ਸੰਗ੍ਯਾ- ਮੋਰ। ੨. ਚਾਤਕ. ਪਪੀਹਾ.


ਸੰਗ੍ਯਾ- ਸ੍ਵਾਤਿਬੂੰਦ. "ਆਸ ਘਨਬੂੰਦ ਪ੍ਰਿਯਾ ਪ੍ਰਿਯ ਗੁਨਗਾਨ ਹੈ." (ਭਾਗੁ ਕ)


ਸੰਗ੍ਯਾ- ਜਲ। ੨. ਕਪੂਰ। ੩. ਗਾੜ੍ਹਾ ਰਸ.


ਸੰਗ੍ਯਾ- ਪਵਨ. ਵਾਯੁ. ਹਵਾ, ਜੋ ਬੱਦਲ ਨੂੰ ਉਡਾ ਲੈ ਜਾਂਦੀ ਹੈ.


ਦੇਖੋ, ਘਣਾ.