ਵ੍ਯ- ਤੁਰੰਤ ਹੀ. "ਗੁਨ ਕੀ ਲਹਰਿ ਝਬਕਿ." (ਸ. ਕਬੀਰ) ਗੁਣਰੂਪ ਛੱਲ ਨਾਲ ਤੁਰੰਤ ਹੀ.
ਕ੍ਰਿ. ਵਿ- ਝਬਿ. ਤੁਰੰਤ. ਛੇਤੀ. ਫ਼ੌਰਨ.
ਸੰਗ੍ਯਾ- ਜ਼ਰੀ ਰੇਸ਼ਮ ਦਾ ਗੁੱਫਾ. ਛੱਬਾ. ਗੁੱਛਾ.
ਜਿਲਾ ਅਮ੍ਰਿਤਸਰ, ਤਸੀਲ ਥਾਣਾ ਤਰਨਤਾਰਨ ਦਾ ਪਿੰਡ, ਜੋ ਰੇਲਵੇ ਸਟੇਸ਼ਨ ਤਰਨਤਾਰਨ ਤੋਂ ੭. ਮੀਲ ਵਾਯਵੀ ਕੋਣ ਹੈ. ਆਬਾਦੀ ਦੇ ਨਾਲ ਹੀ ਈਸ਼ਾਨ ਕੋਣ ਗੁਰਦ੍ਵਾਰਾ ਹੈ, ਜਿੱਥੇ ਗੁਰੂ ਹਰਿਗੋਬਿੰਦ ਸਾਹਿਬ ਨੇ ਬੀਬੀ ਬੀਰੋ (ਵੀਰੋ) ਦਾ ਵਿਆਹ ੨੬ ਜੇਠ ਸੰਮਤ ੧੬੮੬ ਨੂੰ ਕੀਤਾ ਹੈ. ਗੁਰਦ੍ਵਾਰੇ ਦਾ ਨਾਮ "ਮਾਣਕ ਚੌਕ" ਹੈ. ਮੇਲਾ ੨੬ ਜੇਠ ਨੂੰ ਹਰ ਸਾਲ ਲਗਦਾ ਹੈ.¹ ਗੁਰਦ੍ਵਾਰੇ ਨੂੰ ੩੨ ਘੁਮਾਉਂ ਜ਼ਮੀਨ ਇਸੇ ਪਿੰਡ ਅਤੇ ਗ੍ਯਾਰਾਂ ਰੁਪਏ ਸਾਲਾਨਾ ਮੁਆ਼ਫ਼ੀ ਹੈ. ਸਿੰਘਾਂ ਦੀ ਸਥਾਨਿਕ ਕਮੇਟੀ ਦੇ ਹੱਥ ਪ੍ਰਬੰਧ ਹੈ. ਦੇਖੋ, ਬੀਰੋ ਬੀਬੀ.
ਦੇਖੋ, ਝਬਦੇ.
nan
nan