اُ توں شروع ہون والے پنجابی لفظاں دے معنےਤ

ਸੰਗ੍ਯਾ- ਅੰਦਾਜ਼ਾ. ਜਾਂਚ. ਅਨੁਮਾਨ। ੨. ਵਡੀ ਤਕੜੀ (ਤਰਾਜ਼ੂ). ੩. ਦ੍ਰਿਸ੍ਟਿ. ਨਜਰ.


ਅ਼. [تقسیِم] ਸੰਗ੍ਯਾ- ਵੰਡ. ਭਾਗ. ਇਸ ਦਾ ਮੂਲ ਕ਼ਿਸਮ ਹੈ। ੨. ਕ਼ਿਸਮਵਾਰ ਵੱਖ ਕਰਨ ਦੀ ਕ੍ਰਿਯਾ.


ਅ਼. [تقصیِر] ਤਕ਼ਸੀਰ. ਸੰਗ੍ਯਾ- ਅਪਰਾਧ. ਕ਼ਸੂਰ। ੨. ਭੁੱਲ. ਇਸ ਦਾ ਮੂਲ ਕ਼ਸਰ (ਘਟ ਜਾਣਾ) ਹੈ. "ਮੈ ਬਹੁਤੀ ਕੀਨੀ ਤਕਸੀਰ." (ਨਾਪ੍ਰ)


ਕ੍ਰਿ- ਟਕ ਲਾਕੇ ਦੇਖਣਾ. "ਤਕਹਿ ਨਾਰਿ ਪਰਾਈਆ." (ਵਾਰ ਗਉ ੧. ਮਃ ੫) ੨. ਅੰਦਾਜ਼ਾ ਕਰਨਾ. ਜਾਂਚਨਾ। ੩. ਵਿਚਾਰਨਾ. ਨਿਸ਼ਚੇ ਕਰਨਾ. "ਮੈ ਤਕੀ ਤਉ ਸਰਣਾਇ ਜੀਉ." (ਸੂਹੀ ਮਃ ੫. ਗੁਣਵੰਤੀ)


ਅ਼. [تقدیِر] ਸੰਗ੍ਯਾ- ਭਾਗ. ਕ਼ਿਸਮਤ. ਨਸੀਬ. ਇਸ ਦਾ ਮੂਲ ਕ਼ਦਰ (ਅੰਦਾਜ਼ਾ) ਹੈ.