اُ توں شروع ہون والے پنجابی لفظاں دے معنےਨ

ਸੰਗ੍ਯਾ- ਨਾਸਿਕਾ. ਨਾਕ। ੨. ਸੰ. नक्. ਰਾਤ੍ਰਿ. ਰਾਤ। ੩. ਸੰ. ਨਕ੍ਰ. ਨਾਕੂ. "ਜਪੰਤ ਪੰਨਗੰ. ਨਕੰ." (ਗ੍ਯਾਨ)


ਨਾਕ. ਦੇਖੋ, ਨਕ੍ਰ। ੨. ਸੰ. नक्क्. ਧਾ- ਵਧ (ਕ਼ਤਲ) ਕਰਨਾ.


ਵਿ- ਨੱਕੇ ਦਾ ਵਸਨੀਕ. ਦੇਖੋ, ਨੱਕਾ। ੨. ਨਕੈਯਾਂ ਦੀ ਮਿਸਲ ਨਾਲ ਸੰਬੰਧ ਰੱਖਣ ਵਾਲਾ. ਦੇਖੋ, ਨਕੈਯਾਂ ਦੀ ਮਿਸਲ.


ਅ਼. [نقش] ਸੰਗ੍ਯਾ- ਸੂਰਤ. ਸ਼ਕਲ। ੨. ਚਿੰਨ੍ਹ. ਨਿਸ਼ਾਨ। ੩. ਲਿਆਕ਼ਤ. ਯੋਗ੍ਯਤਾ। ੪. ਯੰਤ੍ਰ, ਲਿਖਿਆ ਹੋਇਆ ਮੰਤ੍ਰ.


ਫ਼ਾ. [نقشچین] ਖੋਜੀ. ਸੁਰਾਗ਼ ਕੱਢਣ ਵਾਲਾ. ਪੈੜੂ. ਦੇਖੋ, ਨਿਸਕਚੀ.


ਅ਼. [نقشہ] ਸੰਗ੍ਯਾ- ਚਿਤ੍ਰ. ਤਸਵੀਰ. ਕਿਸੇ ਵਸਤੁ ਦਾ ਨਮੂਨਾ। ੨. ਭੂਗੋਲ ਅਥਵਾ ਉਸਦੇ ਕਿਸੇ ਹਿੱਸੇ ਦਾ ਚਿਤ੍ਰ. Map.