اُ توں شروع ہون والے پنجابی لفظاں دے معنےਹ

ਅ਼. [حقین] ਹ਼ਕ਼ੀਨ. ਵਿ- ਨਿਗ੍ਰਹੀਤ. ਰੋਕਿਆ ਹੋਇਆ. ਇਸ ਦਾ ਮੂਲ ਹ਼ਕ਼ਨ ਹੈ. "ਰੰਗ ਤਮਾਸੇ ਮਾਣਿ ਹਕੀਨਾ." (ਮਾਰੂ ਸੋਲਹੇ ਮਃ ੫) ਮਨ ਇੰਦ੍ਰੀਆਂ ਨੂੰ ਵਸ ਕਰਕੇ ਰੰਗ ਤਮਾਸ਼ੇ ਮਾਣ.


ਦੇਖੋ, ਹਕੀਨ.


ਅ਼. [حکیم] ਹ਼ਕੀਮ. ਵਿ- ਹਿਕਮਤ ਰੱਖਣ ਵਾਲਾ. ਵਿਦ੍ਵਾਨ ਪੰਡਿਤ. ਦਾਨਾ. ਚਤੁਰ. ਫ਼ਿਲਾਸਫ਼ਰ. ਦਰ੍‍ਸ਼ਨਗ੍ਯ। ੨. ਸੰਗ੍ਯਾ- ਵੈਦ.


ਦੇਖੋ, ਨਾਨਕਸਰ ਨੰਃ ੬.


ਅ਼. [حقیّت] ਹ਼ਕ਼ੀਯਤ. ਸੰਗ੍ਯਾ- ਸ੍ਵਤ੍ਵ. ਮਾਲਿਕੀਅਤ.


ਅ਼. [حقیر] ਹ਼ਕ਼ੀਰ. ਵਿ- ਨਿਰਾਦਰ ਕੀਤਾ ਹੋਇਆ। ੨. ਤੁੱਛ. ਘਟੀਆ. ਅਦਨਾ.


ਦੇਖੋ, ਹਕ. "ਮਰਣੁ ਮੁਣਸਾ ਸੂਰਿਆ ਹਕੁ ਹੈ." (ਵਡ ਮਃ ੧. ਅਲਾਹਣੀ)


ਅ਼. [حقوُق] ਹ਼ਕ਼ੂਕ਼. ਹ਼ੱਕ ਦਾ ਬਹੁ ਵਚਨ.