اُ توں شروع ہون والے پنجابی لفظاں دے معنےਖ਼

ਫ਼ਾ. [خنجر] ਸੰ. नखर ਨਖਰ. ਸੰਗ੍ਯਾ- ਛੋਟੀ ਕਟਾਰੀ। ੨. ਭਾਈ ਸੰਤੋਖ ਸਿੰਘ ਦੇ ਲੇਖ ਅਨੁਸਾਰ ਆਸਾਮ ਵਿੱਚ ਧੂਬੜੀ ਪਾਸ ਇੱਕ ਪਿੰਡ, ਜਿਸ ਥਾਂ ਗੁਰੂ ਤੇਗਬਹਾਦੁਰ ਸਾਹਿਬ ਨੇ ਆਪਣਾ ਖੰਜਰ ਜ਼ਮੀਨ ਵਿੱਚ ਗੱਡਿਆ ਸੀ, ਜਿਸ ਤੋਂ 'ਖੰਜਰ' ਨਾਮ ਹੋਇਆ. "ਖੰਜਰ ਤਾਂਕੋ ਨਾਮ ਉਚਾਰੀ." (ਗੁਪ੍ਰਸੂ)


ਫ਼ਾ. [خندہروُ] ਹਁਸਮੁਖ. ਖਿੜੇ ਮੱਥੇ ਵਾਲਾ.


ਅ. [خندق] ਸੰਗ੍ਯਾ- ਖਾਈ. ਪਰਿਖਾ.


ਫ਼ਾ. [خندہ] ਸੰਗ੍ਯਾ- ਹਾਸੀ. ਹਾਸ੍ਯ। ੨. ਪ੍ਰਾ. ਵਿ- ਪੁੱਟਣ ਵਾਲਾ. ਇਹ ਕੰਦਨ (ਪੁੱਟਣ) ਤੋਂ ਬਣਿਆ ਹੈ. ਦੇਖੋ, ਕੰਦਹ ਅਤੇ ਕੰਦਨ। ੩. ਬੂ ਲੈ ਕੇ ਖੁੱਡ ਪੁੱਟਣਵਾਲਾ ਕੁੱਤਾ। ੪. ਕ੍ਸ਼ੀਰਦ (ਦੁੱਧ ਦੇਣ ਵਾਲਾ) ਪਸ਼ੁ. ਲਵੇਰਾ.


ਫ਼ਾ. [خنداں] ਵਿ- ਹਸਦਾ ਹੋਇਆ। ੨. ਹੱਸਣ ਵਾਲਾ.


ਫ਼ਾ. [خندیِدن] ਕ੍ਰਿ- ਹੱਸਣਾ.