اُ توں شروع ہون والے پنجابی لفظاں دے معنےਰ

ਮ੍ਯਾਮ ਭਯੋ. (ਕ੍ਰਿਸਨਾਵ) ਰੁੱਤ ਦਾ ਨਾਮ ਭੀ ਸ਼੍ਯਾਮ ਹੋਇਆ. ਭਾਵ- ਹਨ੍ਹੇਰਾ ਪੱਖ (ਕ੍ਰਿਸਨ ਪਕ੍ਸ਼੍‍)


ਸਾਰੀਆਂ ਮੌਸਮਾਂ ਦਾ ਸ੍ਵਾਮੀ, ਵਸੰਤ. ਬਹਾਰ. Spring.


ਵਸੰਤ ਦਾ ਮਿਤ੍ਰ ਕਾਮਦੇਵ.


ਰਿਤੁਮਤੀ. ਰਿਤੁ ਵਾਲੀ ਇਸਤ੍ਰੀ. ਜਿਸ ਨੂੰ ਹ਼ੈ ਆਏ ਹਨ.


ਰੁੱਤਾਂ ਦਾ ਵਰਣਨ. ਇਸ ਨਾਮ ਦੇ ਅਨੇਕ ਮਨੋਹਰ ਕਾਵ੍ਯ ਹਨ, ਜੋ ਕਵੀਆਂ ਨੇ ਅਨੰਤ ਬੋਲੀਆਂ ਵਿੱਚ ਲਿਖੇ ਹਨ. ਗ਼ਾਲ ਕਵੀ ਦਾ ਬ੍ਰਿਜ ਭਾਸਾ ਵਿੱਚ ਲਿਖਿਆ ਰਿਤੁਵਰਣਨ ਬਹੁਤ ਉੱਤਮ ਹੈ. ਦੇਖੋ, ਗ੍ਰੀਖਮ ਦਾ ਵਰਣਨ-#ਪੂਰਨ ਪ੍ਰਚੰਡ ਮਾਰਤੰਡ ਕੀ ਮਯੂਖੈਂ ਮੰਡ#ਜਾਰੈਂ ਬ੍ਰਹਮੰਡ ਅੰਡ ਡਾਰੈਂ ਪੰਥ ਧਰਿਯੈਂ,#ਲੂਐਂ ਤਨ ਛੂਐਂ ਬਿਨ ਧੁਐਂ ਕੀ ਅਗਨਿ ਜੈਸੀ#ਚੂਐਂ ਸ਼ੇਦ ਬੁੰਦ ਬੂੰਦ ਧਾਰੇ ਅਨਸਰਿਯੈਂ.#ਗ੍ਵਾਲਕਵਿ ਜਠੀ ਜੇਠਮਾਸ ਕੀ ਜਲਾਕਨ ਤੋਂ.#ਪ੍ਯਾਸ ਕੀ ਸਲਾਕਨ ਤੇਂ ਇਸੀ ਚਿਤ ਅਰਿਯੈਂ.#ਕੁੰਡ ਪੀਐਂ ਕੁਧ ਪੀਐਂ ਸਰ ਪੀਐ ਨਂਦ ਪੀਐਂ#ਸਿੰਧੁ ਪੀਐਂ ਹਿਮ ਪੀਐਂ ਪੀਯਬੋਈ ਕਰਿਯੈਂ.


ਸੰ. ऋते. ਵ੍ਯ- ਬਿਨਾ. ਸਿਵਾਯ. ਜਿਵੇਂ- ऋतेज्ञानान्न मुक्तिः - ਰ਼ਿਤੇ ਗਯਾਨਾਤ੍‌ ਨ ਮੁਕ੍ਤਿਃ (ਸ਼੍ਵੇਤਾਸ਼੍ਵਤਰਉਪ) ਨਿਸਦ ਗਯਾਨ ਬਿਨਾ ਮੁਕ੍ਤਿ ਨਹੀਂ.


ਸੰ. हृदय. ਸੰਗ੍ਯਾ- ਛਾਤੀ। ੨. ਮਨ. ਦਿਲ. "ਰਿਦ ਅੰਤਰਿ ਕਰਤਲ ਕਾਤੀ." (ਪ੍ਰਭਾ ਬੇਣੀ) ਦੇਖੋ, ਕਰਤਲ। ੩. ਸੰ. हृद. - ਹ੍ਰਦ. ਤਾਲ. "ਰਿਦ ਪਦ ਆਦਿ ਬਖਾਨਕੈ ਈਸਰਾਸਤ੍ਰ ਕਹਿ ਦੀਨ." (ਸਨਾਮਾ) ਹ੍ਰਦ- ਈਸ਼ (ਵਰੁਣ) ਉਸ ਦਾ ਅਸਤ੍ਰ, ਪਾਸ਼ (ਫਾਹੀ). "ਚਰਨਕਮਲ ਰਿਦ ਮਹਿ ਉਰ ਧਾਰਹੁ." (ਸੁਖਮਨੀ) ਉਰ ਹ੍ਰਦ ਮੇਂ ਚਰਨਕਮਲ ਧਾਰਹੁ. ਅੰਤਹਕਰਣ ਰੂਪ ਤਾਲ ਵਿੱਚ ਚਰਨਕਮਲ ਵਸਾਓ.


ਸੰ. ਹ੍ਰਿਦਯ. ਮਨ। ੨. ਛਾਤੀ.